ਗਰਮੀ ਦੇ ਕਹਿਰ ਵਿਚਾਲੇ ਰੇਲਾਂ ਦੀ ਦੇਰੀ ਨੇ ਕੱਢੇ ਵੱਟ; ਸਟੇਸ਼ਨਾਂ 'ਤੇ 10-10 ਘੰਟੇ ਇੰਤਜ਼ਾਰ ਕਰਨ ਲਈ ਮਜਬੂਰ ਮੁਸਾਫਰ
ਹਾਲਾਤ ਇਹ ਹਨ ਕਿ ਸਟੇਸ਼ਨਾਂ 'ਤੇ ਚੱਲ ਰਹੇ ਪੱਖੇ ਵੀ ਗਰਮ ਹਵਾਵਾਂ ਛੱਡ ਰਹੇ ਹਨ ਤੇ ਇਸ ਸੂਰਤ ਵਿਚ ਸਟੇਸ਼ਨ 'ਤੇ 10 ਘੰਟੇ ਤੱਕ ਬੈਠਣਾ ਤਾਂ ਦੂਰ, ਪੰਜ ਮਿੰਟ ਵੀ ਬੈਠਣਾ ਮੁਸ਼ਕਲ ਹੋ ਰਿਹਾ ਹੈ। ਮੁਸਾਫਰਾਂ ਕੋਲ ਕੀ ਬਦਲ ਹੈ? ਉਨ੍ਹਾਂ ਨੂੰ ਦੂਜੀਆਂ ਰੇਲ ਗੱਡੀਆਂ ’ਚ ਕੰਫਰਮ ਸੀਟਾਂ ਨਾ ਮਿਲਣ ਕਾਰਨ ਗੱਡੀਆਂ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿੰਦਾ।
Publish Date: Fri, 22 May 2026 12:48 PM (IST)
Updated Date: Fri, 22 May 2026 12:49 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਉਵੇਂ-ਉਵੇਂ ਸਟੇਸ਼ਨਾਂ 'ਤੇ ਮੁਸਾਫਰਾਂ ਦੀਆਂ ਪਰੇਸ਼ਾਨੀਆਂ ਵੀ ਵਧ ਰਹੀਆਂ ਹਨ, ਕਿਉਂਕਿ ਰੇਲ ਗੱਡੀਆਂ ਦੀ ਦੇਰੀ ਲਗਾਤਾਰ ਜਾਰੀ ਹੈ ਪਰ ਮੁਸਾਫਰਾਂ ਨੂੰ ਇਸ ਦੇ ਇੰਤਜ਼ਾਰ ’ਚ ਅੱਧੇ ਘੰਟੇ ਤੋਂ ਲੈ ਕੇ 10 ਘੰਟੇ ਤੱਕ ਬੈਠਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਸਟੇਸ਼ਨਾਂ 'ਤੇ ਚੱਲ ਰਹੇ ਪੱਖੇ ਵੀ ਗਰਮ ਹਵਾਵਾਂ ਛੱਡ ਰਹੇ ਹਨ ਤੇ ਇਸ ਸੂਰਤ ਵਿਚ ਸਟੇਸ਼ਨ 'ਤੇ 10 ਘੰਟੇ ਤੱਕ ਬੈਠਣਾ ਤਾਂ ਦੂਰ, ਪੰਜ ਮਿੰਟ ਵੀ ਬੈਠਣਾ ਮੁਸ਼ਕਲ ਹੋ ਰਿਹਾ ਹੈ। ਮੁਸਾਫਰਾਂ ਕੋਲ ਕੀ ਬਦਲ ਹੈ? ਉਨ੍ਹਾਂ ਨੂੰ ਦੂਜੀਆਂ ਰੇਲ ਗੱਡੀਆਂ ’ਚ ਕੰਫਰਮ ਸੀਟਾਂ ਨਾ ਮਿਲਣ ਕਾਰਨ ਗੱਡੀਆਂ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿੰਦਾ।
ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ’ਚ ਸਿਰਫ਼ ਪੈਸੇਂਜਰ ਹੀ ਨਹੀਂ, ਸਗੋਂ ਮੇਲ, ਐਕਸਪ੍ਰੈੱਸ ਅਤੇ ਸੁਪਰਫਾਸਟ ਰੇਲ ਗੱਡੀਆਂ ਵੀ ਸ਼ਾਮਲ ਹਨ। ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਵਿੱਚ ਪੂਜਾ ਐਕਸਪ੍ਰੈੱਸ 10 ਘੰਟੇ, ਕਟਿਹਾਰ ਅੰਮ੍ਰਿਤਸਰ ਐਕਸਪ੍ਰੈੱਸ ਸਵਾ ਪੰਜ ਘੰਟੇ, ਹਿਮਗਿਰੀ ਐਕਸਪ੍ਰੈੱਸ ਸਾਢੇ ਚਾਰ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਸਵਾ ਤਿੰਨ ਘੰਟੇ, ਜਨਸੇਵਾ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ ਦੋ ਘੰਟੇ, ਸ਼ਹੀਦ ਐਕਸਪ੍ਰੈੱਸ, ਜੰਮੂਤਵੀ ਸੁਪਰਫਾਸਟ ਐਕਸਪ੍ਰੈੱਸ ਦੋ ਘੰਟੇ, ਸ਼ਾਲੀਮਾਰ ਐਕਸਪ੍ਰੈਸ ਪੌਣੇ ਦੋ ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ, ਮਾਲਵਾ ਐਕਸਪ੍ਰੈੱਸ ਸਵਾ ਇਕ ਘੰਟਾ, ਜਨਨਾਇਕ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਇਕ ਘੰਟਾ, ਸੱਚਖੰਡ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ ਪੌਣਾ ਘੰਟਾ, ਸਰਬਤ ਦਾ ਭਲਾ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਕਰਮਭੂਮੀ ਐਕਸਪ੍ਰੈੱਸ, ਤੇ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।