ਉਮੀਦਵਾਰਾਂ ਨੂੰ ਜਤਾਉਣ ਲਈ ਪਾਰਟੀਆਂ ਸਰਗਰਮ
ਆਪਣੇ-ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਪਾਰਟੀਆਂ ਹੋਈਆਂ ਸਰਗਰਮ
Publish Date: Sat, 06 Dec 2025 08:51 PM (IST)
Updated Date: Sat, 06 Dec 2025 08:54 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬਲਾਕ ਲੋਹੀਆਂ ਖ਼ਾਸ ’ਚ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ-ਆਪਣੇ ਸਮੱਰਥਕਾਂ ਨੂੰ ਜਿਤਾਉਣ ਦੇ ਨਾਲ-ਨਾਲ ਇਲਾਕਿਆਂ ’ਚ ਪਾਰਟੀ ਦੀ ਪਕੜ ਕਿੰਨੀਂ ਕੁ ਹੈ? ਦਾ ਅੰਦਾਜ਼ਾ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਹੀ ਲੋਹੀਆਂ ਖ਼ਾਸ ਬਲਾਕ ਦੇ ਕਾਫ਼ੀ ਪਿੰਡ ਹੜ੍ਹਾਂ ਦੀ ਮਾਰ ਝੱਲ ਕੇ ਹੀ ਹਟੇ ਹਨ ਕਿ ਹਮੇਸ਼ਾ ਚੜ੍ਹਦੀ ਕਲਾ ’ਚ ਰਹਿਣ ਵਾਲੇ ਪੰਜਾਬੀ/ ਕਿਸਾਨ ਖ਼ੁਦ ਆਪਣਾ ਤੇ ਆਪਣੇ ਪਰਿਵਾਰਾਂ ਦਾ ਭਵਿੱਖ ਸੁਧਾਰਨ ਲਈ ਲਹੂ-ਪਸੀਨਾ ਇਕ ਕਰ ਰਹੇ ਹਨ। ਹਾਲ ਹੀ ’ਚ ਹੋਣ ਵਾਲੀਆਂ ਚੋਣਾਂ ਕਰਕੇ ਇਸ ਬਲਾਕ ’ਚੋਂ 46 ਵਿਅਕਤੀਆਂ ਵੱਲੋਂ ਨਾਮਜ਼ਦਗੀਆਂ ਦੇ ਫਾਰਮ ਭਰੇ ਗਏ ਸਨ, ਜਿਨ੍ਹਾਂ ’ਚੋਂ 2 ਜਣਿਆਂ ਦੇ ਫਾਰਮ ਰੱਦ ਹੋ ਗਏ ਜਿਸ ਕਰ ਕੇ 44 ਜਣੇ ਚੋਣ ਦੰਗਲ ’ਚ ਜ਼ੋਰ ਅਜ਼ਮਾਈ ਕਰਨਗੇ। ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਰੀਟਰਨਿੰਗ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ 12, ਕਾਂਗਰਸ ਵੱਲੋਂ 15, ਸ਼੍ਰੋਮਣੀ ਅਕਾਲੀ ਦਲ ਵੱਲੋਂ 10, ਭਾਜਪਾ ਵੱਲੋਂ 6 ਤੇ ਇਕ ਆਜ਼ਾਦ ਵਿਅਕਤੀ ਵਜੋਂ ਚੋਣ ਲੜੀ ਜਾਵੇਗੀ।