ਬੱਚਿਆਂ ਦੇ ਸਰਬਪੱਖੀ ਲਈ ਯਤਨਸ਼ੀਲ ਰਹਿੰਦੇ ਹਾਂ : ਪ੍ਰਿੰ. ਪਾਲ
ਸ.ਸ.ਸੀ.ਸੈਕੰ.ਸਕੂਲ ਬੋਲੀਨਾ ਵਿਖੇ ਮਾਪੇ-ਅਧਿਆਪਕ ਮਿਲਨੀ ਕਰਵਾਈ
Publish Date: Sat, 20 Dec 2025 09:05 PM (IST)
Updated Date: Sat, 20 Dec 2025 09:07 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਵਿਖੇ ਹੋਣ ਵਾਲੀ ਮੈਗਾ ਪੀਟੀਐੱਮ ’ਚ ਜਿੱਥੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਉੱਥੇ ਹੀ ਇਸ ਮੌਕੇ ਉਚੇਚੇ ਤੌਰ ’ਤੇ ਸਰਪੰਚ ਪਤੀ ਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਫੰਗੂੜਾ, ਸਾਬਕਾ ਸਰਪੰਚ ਕੁਲਵਿੰਦਰ ਬਾਘਾ, ਅਵਤਾਰ ਸਿੰਘ, ਸੁਰਜੀਤ ਸਿੰਘ, ਜੱਥੇਦਾਰ ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਮ ਸਿੰਘ, ਮੋਨੂ ਬਾਘਾ, ਪੰਚ ਰਘੂ ਬੰਗੜ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸਕੂਲ ਪ੍ਰਿੰਸੀਪਲ ਰੀਤੂ ਪਾਲ ਵੱਲੋਂ ਨਿੱਘ ਸੁਆਗਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਿੰਸੀਪਲ ਰੀਤੂ ਪਾਲ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੁੱਚੀ ਅਧਿਆਪਕ ਟੀਮ ਤੇ ਐੱਸਐੱਮਸੀ ਟੀਮ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਭਵਿੱਖ ’ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਖਾਸ ਮੌਕੇ ਅਵਤਾਰ ਸਿੰਘ ਵੱਲੋਂ ਸਕੂਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਕ ਹੋਰ ਏਸੀ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਇਮਰੀ ਮੁਨੀਸ਼ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।