ਸੀਵਰੇਜ ਕੰਮ ਨੂੰ ਲੈ ਕੇ ਪੰਚ ’ਤੇ ਜਾਨਲੇਵਾ ਹਮਲਾ, 12 ਖ਼ਿਲਾਫ਼ ਪਰਚਾ
ਸੀਵਰੇਜ ਕੰਮ ਨੂੰ ਲੈ ਕੇ ਪਿੰਡ ਧਮੂਲੀ ’ਚ ਪੰਚ ’ਤੇ ਜਾਨਲੇਵਾ ਹਮਲਾ, 12 ਖਿਲਾਫ ਮਾਮਲਾ ਦਰਜ
Publish Date: Mon, 08 Dec 2025 10:15 PM (IST)
Updated Date: Mon, 08 Dec 2025 10:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿੰਡ ਧਮੂਲੀ ’ਚ ਸ਼ਨਿਚਰਵਾਰ ਨੂੰ ਗਲੀਆਂ ਦੇ ਅੰਦਰ ਚੱਲ ਰਹੇ ਸੀਵਰੇਜ ਕੰਮ ਨੂੰ ਲੈ ਕੇ ਹੋਇਆ ਵਿਵਾਦ ਨੇ ਹਿੰਸਕ ਰੂਪ ਧਾਰ ਲੈ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦਾ ਨਿਵਾਸੀ ਸੁਰਜੀਤ ਸਿੰਘ ਸਿੱਧੂ ਆਪਣੇ ਸਾਥੀਆਂ ਦੇ ਨਾਲ ਘਟਨਾ ਸਥਾਨ ’ਤੇ ਪੁੱਜਾ ਤੇ ਸੀਵਰੇਜ ਕੰਮ ਨੂੰ ਲੈ ਕੇ ਪੰਚਾਇਤੀ ਮੈਂਬਰਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਦਾਅਵਾ ਹੈ ਕਿ ਇਸ ਦੌਰਾਨ ਉਸ ਨੇ ਪੰਚਾਇਤੀ ਮੈਂਬਰਾਂ ਨੂੰ ਧਮਕੀਆਂ ਵੀ ਦਿੱਤੀਆਂ। ਵਿਵਾਦ ਵਧਣ ’ਤੇ ਸੁਰਜੀਤ ਸਿੰਘ ਸੀਤੂ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਮੌਜੂਦਾ ਪੰਚ ਭਗਤ ਸਿੰਘ ’ਤੇ ਤੇਜ਼ਧਾਰ ਵਾਲੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਪੰਚ ਭਗਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਕਾਲਾ ਬੱਕਰਾ ਸਥਿਤ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰ ਕੇ ਬਾਅਦ ’ਚ ਜਲੰਧਰ ਭੇਜਿਆ ਗਿਆ। ਪੁਲਿਸ ਨੇ ਪੀੜਤ ਪੰਚ ਦੇ ਬਿਆਨਾਂ ’ਤੇ ਮੁੱਖ ਮੁਲਜ਼ਮ ਸੁਰਜੀਤ ਸਿੰਘ ਸੀਤੂ ਸਮੇਤ ਕੁੱਲ 12 ਵਿਅਕਤੀਆਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ।