ਜਲੰਧਰ ਰੇਲਵੇ ਸਟੇਸ਼ਨ ਨੇੜੇ ਦਰਦਨਾਕ ਹਾਦਸਾ; ਚਲਦੀ ਗੱਡੀ 'ਚੋਂ ਡਿੱਗਣ ਕਾਰਨ ਨੌਜਵਾਨ ਨੇ ਤੋੜਿਆ ਦਮ; ਪਛਾਣ ਲਈ ਹੈਲਪਲਾਈਨ ਨੰ. ਜਾਰੀ
ਜਾਂਚ ਅਧਿਕਾਰੀ ਏਐੱਸਆਈ ਤਰਨਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਉਮਰ 35 ਤੋਂ 40 ਸਾਲ ਵਿਚਕਾਰ ਜਾਪਦੀ ਹੈ ਤੇ ਉਹ ਗੱਡੀ ਨੰਬਰ 14653 ’ਤੇ ਸਵਾਰ ਸੀ ਤੇ ਚਲਦੀ ਗੱਡੀ ’ਚੋਂ ਡਿਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਏਐੱਸਆਈ ਤਰਨਜੀਤ ਸਿੰਘ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਮੋਬਾਈਲ ਨੰ. 84279-52255 ’ਤੇ ਸੰਪਰਕ ਕਰੇ।
Publish Date: Mon, 04 May 2026 08:19 AM (IST)
Updated Date: Mon, 04 May 2026 08:21 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਚਲਦੀ ਰੇਲਗੱਡੀ ਤੋਂ ਡਿਗਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਜੀਆਰਪੀ ਨੇ ਕਬਜ਼ੇ ’ਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਦੇ ਲਾਸ਼ਘਰ ’ਚ ਰੱਖ ਦਿੱਤੀ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਜਾਂਚ ਅਧਿਕਾਰੀ ਏਐੱਸਆਈ ਤਰਨਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਉਮਰ 35 ਤੋਂ 40 ਸਾਲ ਵਿਚਕਾਰ ਜਾਪਦੀ ਹੈ ਤੇ ਉਹ ਗੱਡੀ ਨੰਬਰ 14653 ’ਤੇ ਸਵਾਰ ਸੀ ਤੇ ਚਲਦੀ ਗੱਡੀ ’ਚੋਂ ਡਿਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਏਐੱਸਆਈ ਤਰਨਜੀਤ ਸਿੰਘ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਮੋਬਾਈਲ ਨੰ. 84279-52255 ’ਤੇ ਸੰਪਰਕ ਕਰੇ।