ਠੰਢ ’ਚ ਜੋੜਾਂ ਤੇ ਹੱਡੀਆਂ ਦੇ ਦਰਦ ਤੋਂ ਪਰੇਸ਼ਾਨ ਮਰੀਜ਼ ਰਹਿਣ ਸਾਵਧਾਨ
ਠੰਢ ’ਚ ਯਾਦ ਆਉਂਦਾ ਹੈ ਜੋੜਾਂ ਤੇ ਹੱਡੀਆਂ ਦਾ ਦਰਦ, ਮਰੀਜ਼ ਰਹਿਣ ਸਾਵਧਾਨ
Publish Date: Thu, 18 Dec 2025 10:28 PM (IST)
Updated Date: Thu, 18 Dec 2025 10:30 PM (IST)

---------ਤਸਵੀਰਾਂ ਹਿੰਦੀ ਚੋਂ 80, 81---------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਸੰਬਰ ਮਹੀਨੇ ਦਾ ਆਖਰੀ ਦੋ ਹਫ਼ਤੇ ਚੱਲ ਰਹੇ ਹੈ। ਠੰਢ ਆਪਣੇ ਸਿਖਰ ’ਤੇ ਹੈ। ਧੁੰਦ ਤੇ ਕੋਹਰੇ ’ਚ ਬਾਹਰ ਨਿਕਲਦੇ ਹੀ ਠੰਢ ਨਾਲ ਸਰੀਰ ਕੰਬਣ ਲੱਗ ਪੈਂਦਾ ਹੈ। ਇਸ ਦੌਰਾਨ ਲੋਕਾਂ ਨੂੰ ਪੁਰਾਣਾ ਜੋੜਾਂ ਦਾ ਦਰਦ ਮੁੜ ਤੰਗ ਕਰਨ ਲੱਗ ਪੈਂਦਾ ਹੈ। ਅਜਿਹੇ ’ਚ ਹੱਡੀਆਂ ਤੇ ਜੋੜਾਂ ਦੇ ਦਰਦ ਨਾਲ ਪਰੇਸ਼ਾਨ ਮਰੀਜ਼ਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ। ਭੱਜ-ਨੱਠ ਭਰੀ ਜ਼ਿੰਦਗੀ, ਗਲਤ ਲਾਈਫਸਟਾਈਲ ਤੇ ਕਸਰਤ ਦੀ ਘਾਟ ਕਾਰਨ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੇ ਮਾਮਲੇ ਇਨ੍ਹਾਂ ਦਿਨਾਂ ’ਚ ਵੱਧ ਰਹੇ ਹਨ। ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ’ਚ ਗੋਡਿਆਂ, ਗਿੱਟਿਆਂ ਤੇ ਹੋਰ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਮਰੀਜ਼ਾਂ ਦੀ ਗਿਣਤੀ ’ਚ 20 ਤੋਂ 25 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਹਸਪਤਾਲਾਂ ’ਚ ਆਉਣ ਵਾਲੇ 40 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ’ਚ ਹਰ ਚੌਥਾ ਮਰੀਜ਼ ਹੱਡੀਆਂ ਤੇ ਜੋੜਾਂ ਦੇ ਦਰਦ ਤੋਂ ਪੀੜਤ ਹੈ। -------------------------- ਠੰਢ ’ਚ ਖੂਨ ਦਾ ਸੰਚਾਰ ਹੌਲਾ ਹੋਣ ਨਾਲ ਵਧਦੀ ਹੈ ਸਮੱਸਿਆ ਹੱਡੀ ਰੋਗ ਮਾਹਰ ਡਾ. ਸੰਜੀਵ ਗੋਇਲ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ’ਚ ਤਾਪਮਾਨ ਘਟਣ ਕਾਰਨ ਖ਼ੂਨ ਦਾ ਸੰਚਾਰ ਵੀ ਹੌਲਾ ਹੋ ਜਾਂਦਾ ਹੈ। ਮਰੀਜ਼ਾਂ ਖਾਸ ਕਰਕੇ ਬਜ਼ੁਰਗਾਂ ਨੂੰ ਠੰਢ ਦੇ ਮੌਸਮ ’ਚ ਜੋੜਾਂ ਤੇ ਹੱਡੀਆਂ ਦੇ ਦਰਦ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਖ਼ੂਨ ਸੰਚਾਰ ਘੱਟ ਹੋਣ ਨਾਲ ਜੋੜਾਂ ਤੇ ਮਾਸਪੇਸ਼ੀਆਂ ’ਚ ਸੋਜ, ਜਕੜਨ ਤੇ ਦਰਦ ਵੱਧ ਜਾਂਦਾ ਹੈ। ਇਸ ਮੌਸਮ ’ਚ ਮਰਦਾਂ ਦੇ ਮੁਕਾਬਲੇ ਔਰਤਾਂ ’ਚ ਇਹ ਸਮੱਸਿਆ ਵੱਧ ਪਾਈ ਜਾਂਦੀ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਢ ਵਧਣ ਨਾਲ ਮਰੀਜ਼ਾਂ ਦੀ ਤਕਲੀਫ਼ ਹੋਰ ਵਧ ਸਕਦੀ ਹੈ, ਇਸ ਲਈ ਠੰਢ ਤੋਂ ਬਚਾਅ ਬਹੁਤ ਜ਼ਰੂਰੀ ਹੈ। ਕਸਰਤ ਕਰਨੀ ਤੇ ਗਰਮ ਕੱਪੜੇ ਪਾਉਣੇ ਲਾਜ਼ਮੀ ਹਨ। ਇਨ੍ਹਾਂ ਦਿਨਾਂ ’ਚ ਗਠੀਆ ਜਾਂ ਜੋੜਾਂ ਦੇ ਮਰੀਜ਼ਾਂ ਨੂੰ ਖਾਸ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ------------------------------- ਸ਼ਿੰਗਾਰਾ ਸਿੰਘ ਹਸਪਤਾਲ ਦੇ ਡਾ. ਜੇਪੀ ਸਿੰਘ ਕਹਿੰਦੇ ਹਨ ਕਿ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਕਾਫ਼ੀ ਮਾਤਰਾ ’ਚ ਕੈਲਸ਼ੀਅਮ, ਮਿਨਰਲਜ਼ ਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਦੁੱਧ, ਦਹੀਂ, ਬ੍ਰੋਕਲੀ, ਹਰੀ ਪੱਤਿਆਂ ਵਾਲੀਆਂ ਸਬਜ਼ੀਆਂ, ਤਿਲ, ਅੰਜੀਰ, ਸੋਇਆਬੀਨ ਤੇ ਬਾਦਾਮ ਦਾ ਦੁੱਧ ਵਰਗੇ ਪੌਸ਼ਟਿਕ ਆਹਾਰ ਖੁਰਾਕ ’ਚ ਸ਼ਾਮਲ ਕਰਕੇ ਕੈਲਸ਼ੀਅਮ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸੂਰਜ ਦੀਆਂ ਕਿਰਨਾਂ ਹਨ। ਡੇਅਰੀ ਉਤਪਾਦਾਂ ਤੇ ਕਈ ਅਨਾਜ, ਸੋਇਆ ਦੁੱਧ ਤੇ ਬਾਦਾਮ ਦੇ ਦੁੱਧ ’ਚ ਵੀ ਵਿਟਾਮਿਨ ਡੀ ਪ੍ਰਚੂਰ ਮਾਤਰਾ ’ਚ ਮਿਲਦਾ ਹੈ। -------------------- ਸਾਵਧਾਨੀਆਂ -ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਗਰਮ ਪਾਣੀ ਨਾਲ ਨਹਾਉਣ ਜਾਂ ਕੋਸੇ ਪਾਣੀ ’ਚ ਕੁਝ ਸਮੇਂ ਲਈ ਪੈਰ ਡੁੱਬੋ ਕੇ ਰੱਖਣ। -ਕੰਪਿਊਟਰ ’ਤੇ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕ ਥੋੜ੍ਹਾ-ਥੋੜ੍ਹਾ ਆਰਾਮ ਜ਼ਰੂਰ ਲੈਣ। -ਇੱਕੋ ਥਾਂ ਲੰਬੇ ਸਮੇਂ ਤੱਕ ਬੈਠਣ ਨਾਲ ਹੱਡੀਆਂ ’ਚ ਠੰਢ ਲੱਗਣ ਕਾਰਨ ਅਕੜਨ ਆ ਜਾਂਦੀ ਹੈ, ਜਿਸ ਕਾਰਨ ਜੋੜਾਂ ਦਾ ਦਰਦ ਵਧਦਾ ਹੈ। ਇਸ ਤੋਂ ਬਚਣ ਲਈ ਹਰ ਕੁਝ ਸਮੇਂ ਬਾਅਦ ਉੱਠ ਕੇ ਸਰੀਰ ਨੂੰ ਸਟ੍ਰੈਚ ਕਰੋ। -ਲੰਬੇ ਸਮੇਂ ਤੱਕ ਇੱਕੋ ਪੋਸਚਰ ’ਚ ਨਾ ਬੈਠੋ। -ਮੋਢਿਆਂ ਤੇ ਗਰਦਨ ਨੂੰ ਝੁਕਾ ਕੇ ਨਾ ਬੈਠੋ।