ਪਰਿਵਾਰ ਨਿਯੋਜਨ ਦੇ ਆਪ੍ਰੇਸ਼ਨ 2 ਨੂੰ : ਡਾ. ਕੌਸ਼ਲ
ਪਰਿਵਾਰ ਨਿਯੋਜਨ ਪੰਦਰਵਾੜੇ ਦੌਰਾਨ ਦੋ ਦਸੰਬਰ ਨੂੰ ਕੀਤੇ ਜਾਣਗੇ ਆਪਰੇਸ਼ਨ - ਡਾ.ਕਿਰਨ ਕੌਸ਼ਲ
Publish Date: Sat, 22 Nov 2025 08:39 PM (IST)
Updated Date: Sat, 22 Nov 2025 08:40 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਜਾਗਰੂਕਤਾ ਪੰਦਰਵਾੜੇ ਤਹਿਤ ਸਬੰਧੀ ਦਾਣਾ ਮੰਡੀ ਜਾਗਰੂਕਤਾ ਮੁਹਿੰਮ ਚਲਾਈ ਗਈ। ਡਾ.ਕਿਰਨ ਕੌਂਸਲ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨਾਂ ਨੂੰ ਪਰਿਵਾਰ ਨਿਯੋਜਨ ਦੇ ਫ਼ਾਇਦੇ ਤੇ ਉਪਲਬਧ ਸਾਧਨਾਂ ਜਿਵੇਂ ਅੰਤਰਾ ਇੰਜੈਕਸ਼ਨ, ਓਰਲ ਪਿਲਸ, ਕੰਡੋਮ, ਕਾਪਰ-ਟੀ, ਪੀਪੀਆਈਯੂਸੀਡੀ ਤੇ ਨਲਬੰਦੀ-ਨਸਬੰਦੀ ਵਰਗੇ ਪੱਕੇ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ। ਡਾ.ਕੌਂਸਲ ਨੇ ਦੱਸਿਆ ਕਿ 2 ਦਸੰਬਰ ਨੂੰ ਸੀਐੱਚਸੀ ਕਰਤਾਰਪੁਰ ਵਿਖੇ ਪਰਿਵਾਰ ਨਿਯੋਜਨ ਦੇ ਆਪ੍ਰੇਸ਼ਨ ਕੀਤੇ ਜਾਣਗੇ। ਬੀਈਈ ਰਾਕੇਸ਼ ਸਿੰਘ ਨੇ ਕਿਹਾ ਕਿ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਮਰਦਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਆਯੂਸ਼ਮਾਨ ਆਰੋਗਿਆ ਕੇਂਦਰ ’ਚ ਆਸ਼ਾ ਵਰਕਰਾਂ ਤੇ ਪੇਂਡੂ ਸਿਹਤ ਸਫਾਈ ਤੇ ਪੋਸ਼ਣ ਕਮੇਟੀਆਂ ਦੀਆਂ ਮੀਟਿੰਗਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸਿਹਤ ਸੁਪਰਵਾਈਜ਼ਰ ਕੇਵਲ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਸਿਹਤ ਵਰਕਰ ਬਲਜੀਤ ਸਿੰਘ, ਜਗਜੀਤ ਸਿੰਘ, ਜੋਗਾ ਸਿੰਘ, ਪ੍ਰਗਟ ਸਿੰਘ ਤੇ ਹੀਰਾ ਲਾਲ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।