ਜ਼ਖਮੀ ਕਰ ਕੇ ਲੁੱਟਣ ਵਾਲਿਆਂ ’ਚੋਂ ਇਕ ਕਾਬੂ
ਨੌਜਵਾਨ ਨੂੰ ਜ਼ਖਮੀ ਕਰਕੇ ਲੁੱਟਣ ਵਾਲਿਆਂ ’ਚੋਂ ਇੱਕ ਕਾਬੂ
Publish Date: Fri, 09 Jan 2026 06:25 PM (IST)
Updated Date: Fri, 09 Jan 2026 06:27 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ ਦਿਨੀਂ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਮੋਬਾਈਲ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟਣ ਵਾਲਿਆਂ ਵਿਚੋਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਵਾਸੀ ਪਿੰਕ ਸਿਟੀ ਬਸਤੀ ਬਾਬਾ ਖੇਲ ਨੂੰ ਕੁਝ ਦਿਨ ਪਹਿਲਾਂ ਕਟਹਿਰਾ ਮੁਹੱਲਾ ਵਿਚ ਮੋਟਰਸਾਈਕਲ ’ਤੇ ਆਏ ਕੁਝ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਕਤ ਨੌਜਵਾਨ ਉਸ ਦਾ ਮੋਬਾਈਲ ਤੇ ਜੇਬ ਵਿਚੋਂ 35 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਜਦ ਉਸ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਨੌਜਵਾਨਾਂ ਵਿੱਚੋਂ ਅਮਿਤ ਕੁਮਾਰ ਨੇ ਸ਼ਿਬੂ ਵਾਸੀ ਨਿਊ ਰਾਜਨਗਰ ਨੂੰ ਪਛਾਣ ਲਿਆ ਸੀ। ਪੁਲਿਸ ਨੇ ਅਮਿਤ ਕੁਮਾਰ ਦੇ ਬਿਆਨਾਂ ’ਤੇ ਸ਼ਿਬੂ ਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਵੀਰਵਾਰ ਏਐੱਸਆਈ ਰਜਿੰਦਰ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਿਬੂ ਵਾਸੀ ਨਿਊ ਰਾਜਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਸ ਕੋਲੋਂ ਫਰਾਰ ਸਾਥੀਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।