ਫਲਾਈਓਵਰ ਤੋਂ ਡਿੱਗੇ ਦੋ ਨੌਜਵਾਨ, ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ
ਜਾਗਰਣ ਸੰਵਾਦਦਾਤਾ, ਜਲੰਧਰ
Publish Date: Wed, 19 Nov 2025 01:32 AM (IST)
Updated Date: Wed, 19 Nov 2025 01:34 AM (IST)
ਫੋਕਲ ਪੁਆਇੰਟ ਫਲਾਈਓਵਰ ’ਤੇ ਰਾਤ ਸਮੇਂ ਹੋਏ ਇਕ ਦਰਦਨਾਕ ਹਾਦਸੇ ’ਚ ਦੋ ਬਾਈਕ ਸਵਾਰ ਨੌਜਵਾਨ ਡਿੱਗ ਗਏ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪ੍ਰਿੰਸ ਦੇ ਤੌਰ 'ਤੇ ਹੋਈ ਹੈ, ਜਦਕਿ ਜ਼ਖਮੀ ਦਾ ਨਾਂ ਨਵਜੋਤ ਹੈ। ਦੋਵੇਂ ਹੀ ਜਲੰਧਰ ਦੇ ਪਿੰਡ ਅਲਾਦੀਨ ਸਫੀਪੁਰ ਦੇ ਨਿਵਾਸੀ ਹਨ। ਜਾਣਕਾਰੀ ਅਨੁਸਾਰ, ਦੋਵੇਂ ਪਠਾਨਕੋਟ ਚੌਕ ਤੋਂ ਮਕਸੂਦਾਂ ਵੱਲ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਬਾਈਕ ਫੋਕਲ ਪੁਆਇੰਟ ਫਲਾਈਓਵਰ ’ਤੇ ਪੁੱਜੀ, ਅਚਾਨਕ ਬੇਕਾਬੂ ਹੋ ਗਈ ਤੇ ਹੇਠਾਂ ਡਿੱਗ ਗਈ। ਉੱਚਾਈ ਤੋਂ ਡਿੱਗਣ ਕਾਰਨ ਪ੍ਰਿੰਸ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨਵਜੋਤ ਦੇ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਮਗਰੋਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਫੋਕਲ ਪੁਆਇੰਟ ਚੌਕੀ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਦਕਿ ਜ਼ਖਮੀ ਨਵਜੋਤ ਦਾ ਇਲਾਜ ਜਾਰੀ ਹੈ। ਪੁਲਿਸ ਇਹ ਵੀ ਪਤਾ ਲਾ ਰਹੀ ਹੈ ਕਿ ਹਾਦਸਾ ਬਾਈਕ ਦੇ ਬੇਕਾਬੂ ਹੋਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਕਰਕੇ।