ਬੰਦ ਪਈਆਂ ਫੈਕਟਰੀਆਂ ’ਚੋਂ ਲੋਹਾ ਚੋਰੀ ਕਰਨ ਵਾਲਾ ਅੜਿੱਕੇ
ਬੰਦ ਪਈਆਂ ਫੈਕਟਰੀਆਂ ਤੋਂ ਲੋਹਾ ਚੋਰੀ ਕਰਨ ਵਾਲਾ ਇਕ ਗ੍ਰਿਫ਼ਤਾਰ
Publish Date: Mon, 19 Jan 2026 08:58 PM (IST)
Updated Date: Mon, 19 Jan 2026 09:00 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਡਵੀਜ਼ਨ 8 ਦੀ ਪੁਲਿਸ ਨੇ ਇਕ ਪੇਸ਼ੇਵਰ ਮੁਲਜ਼ਮ ਨੂੰ ਚੋਰੀ ਕੀਤੇ ਸਾਮਾਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ਼ ਗੀਤਾ ਵਜੋਂ ਹੋਈ ਹੈ, ਜੋ ਕਿ ਜਲੰਧਰ ਦੇ ਮਕਸੂਦਾਂ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਕਿ ਮੁਲਜ਼ਮ ਆਪਣੇ ਸਾਥੀਆਂ ਨਾਲ ਰਲ ਕੇ ਫੈਕਟਰੀਆਂ ’ਚੋਂ ਲੋਹਾ ਚੋਰੀ ਕਰਨ ਦਾ ਆਦਤਨ ਮੁਲਜ਼ਮ ਹੈ। ਜਾਣਕਾਰੀ ਦੇ ਆਧਾਰ ਤੇ ਏਐੱਸਆਈ ਰਾਜਪਾਲ ਦੀ ਟੀਮ ਨੇ ਗਦਈਪੁਰ ਨਹਿਰ ਪੁਲ ਨੇੜੇ ਨਾਕਾਬੰਦੀ ਕੀਤੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਤੋਂ ਛੇ ਲੋਹੇ ਦੀਆਂ ਪਾਈਪਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਉਹ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਹੁਣ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਚੋਰੀਆਂ ਦਾ ਖੁਲਾਸਾ ਹੋ ਸਕੇ।