ਸਰਕਾਰੀ ਸਕੂਲ ਪੱਤੀ ਗੱਗੜ ’ਚ ਬਾਲ ਮੇਲਾ ਕਰਵਾਇਆ
ਸਕੂਲ ਪੱਤੀ ਗੱਗੜ ’ਚ ਬਾਲ ਦਿਵਸ ਦੇ ਮੌਕੇ ’ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਾਲ ਮੇਲਾ ਕਰਵਾਇਆ
Publish Date: Sat, 22 Nov 2025 08:37 PM (IST)
Updated Date: Sat, 22 Nov 2025 08:40 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਰਕਾਰੀ ਸਕੂਲ ਪੱਤੀ ਗੱਗੜ ਜੰਡਿਆਲਾ ’ਚ ਬਾਲ ਦਿਵਸ ਦੇ ਮੌਕੇ ’ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਾਲ ਮੇਲਾ ਕਰਵਾਇਆ। ਇਸ ਮੌਕੇ ’ਤੇ ਸੱਭਿਆਚਾਰਕ ਤੇ ਸਿੱਖਿਆਦਾਇਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੇਲੇ ’ਚ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਨੇ ਹਿੱਸਾ ਲਿਆ ਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਰਹੇ। ਇਸ ਮੌਕੇ ਸਰਪੰਚ ਕਮਲਜੀਤ ਸਿੰਘ, ਮੱਖਣ ਪੱਲਣ, ਬਲਾਕ ਪ੍ਰਧਾਨ ਚਰਨਜੀਤ ਸੀਐੱਸਟੀ, ਡਾ. ਪਰਮਜੀਤ ਸਿੰਘ ‘ਬਿੱਟੂ’, ਜੋਰਾਵਰ ਸਿੰਘ ਲੰਬੜਦਾਰ, ਬਲਰਾਜ ਸਿੰਘ, ਕੁਲਵੰਤ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ, ਮਨਪ੍ਰੀਤ ਸਿੰਘ, ਦਵਿੰਦਰ ਧੀਰ, ਦਵਿੰਦਰ ਸਿੰਘ, ਬਲਵੀਰ ਸਿੰਘ, ਐੱਨਆਰਆਈ ਮੱਖਣ ਸਿੰਘ ਤੇ ਸਕੂਲ ਅਧਿਆਪਕਾਂ ਮੋਨੀਕਾ ਸ਼ਰਮਾ, ਸ਼ਾਲੂ ਸੰਦੀਪ ਕੌਰ, ਰਾਜੀਆ ਗਿੱਲ ਆਦਿ ਹਾਜ਼ਰ ਸਨ। ਅੰਤ ’ਚ ਮੁੱਖ ਅਧਿਆਪਕ ਦਲਵੀਰ ਕੁਮਾਰ ਵੱਲੋਂ ਹਾਜ਼ਰ ਸੱਜਣਾਂ ਦਾ ਧੰਨਵਾਦ ਕੀਤਾ ਗਿਆ।