ਮੋਹਿੰਦਰ ਸਿੰਘ ਦਾ ਜਨਮ ਤਿੰਨ ਅਪ੍ਰੈਲ 1963 ਨੂੰ ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜਲੰਧਰ ’ਚ ਹੋਇਆ ਸੀ। ਉਸ ਨੇ ਸੱਤ ਸਾਲ ਦੀ ਉਮਰ ’ਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ...
ਜਤਿੰਦਰ ਪੰਮੀ, ਜਲੰਧਰ : ਸਰਕਾਰ ਵੱਲੋਂ ਮਰਹੂਮ ਓਲੰਪੀਅਨ ਮੋਹਿੰਦਰ ਮੁਨਸ਼ੀ ਨੂੰ ਐਵਾਰਡ ਦੇਣ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਚੋਟੀ ਦੇ ਹਾਕੀ ਖਿਡਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਲਈ ਸਾਲ 2020 ’ਚ ਧਿਆਨ ਚੰਦ ਐਵਾਰਡ ਲਈ ਅਪਲਾਈ ਕੀਤਾ ਗਿਆ ਸੀ ਪਰ ਨਹੀਂ ਮਿਲਿਆ। ਸਾਲ 1975 ਦੇ ਵਿਸ਼ਵ ਹਾਕੀ ਕੱਪ ’ਚ ਬਿਹਤਰੀਨ ਪ੍ਰਦਰਸ਼ਨ ਲਈ ਮੋਹਿੰਦਰ ਮੁਨਸ਼ੀ ਨੂੰ ਪੁਰਸਕਾਰ ਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੂੰ ਅਫ਼ਸੋਸ ਹੈ, ਇਹ ਕਹਿਣਾ ਹੈ ਮੋਹਿੰਦਰ ਮੁਨਸ਼ੀ ਦੇ ਭਰਾ ਸਤਪਾਲ ਸਿੰਘ ਦਾ। ਸਤਪਾਲ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗ਼ਰੀਬ ਦੀ ਕੌਣ ਸੁਣਦਾ ਹੈ। ਓਲੰਪੀਅਨ ਮੋਹਿੰਦਰ ਮੁਨਸ਼ੀ ਦੀ ਯਾਦ ’ਚ ਪਿਛਲੇ ਕਈ ਸਾਲਾਂ ਤੋਂ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਟੂਰਨਾਮੈਂਟ 14 ਤੋਂ 17 ਦਸੰਬਰ ਤੱਕ ਪੀਏਪੀ ਦੀ ਹਾਕੀ ਗਰਾਊਂਡ ’ਚ ਕਰਵਾਇਆ ਜਾ ਰਿਹਾ ਹੈ। ਇਸ ’ਚ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਓਲੰਪੀਅਨ ਮੁਨਸ਼ੀ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਦੁਖੀ ਹਨ ਕਿ ਸੂਬਾ ਤੇ ਕੇਂਦਰ ਸਰਕਾਰਾਂ ਨੇ ਅਜੇ ਤੱਕ ਕਿਸੇ ਕਿਸਮ ਦਾ ਐਵਾਰਡ ਉਨ੍ਹਾਂ ਨੂੰ ਨਹੀਂ ਦਿੱਤਾ। ਜਦਕਿ ਟੂਰਨਾਮੈਂਟ ਵੀ ਖੇਡ ਪੇ੍ਰਮੀਆਂ ਤੇ ਐੱਨਆਰਆਈ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਭਾਰਤ ਵਿਸ਼ਵ ਹਾਕੀ ਕੱਪ ’ਚ ਮੋਹਿੰਦਰ ਸਿੰਘ ਮੁਨਸ਼ੀ ਦੀ ਬਦੌਲਤ ਜਿੱਤਿਆ ਸੀ। 19 ਸਤੰਬਰ 1977 ਨੂੰ ਓਲੰਪੀਅਨ ਮੋਹਿੰਦਰ ਦੀ ਪੀਲੀਏ ਕਾਰਨ ਮੌਤ ਹੋ ਗਈ ਸੀ। ਓਲੰਪੀਅਨ ਮੋਹਿੰਦਰ ਮੁਨਸ਼ੀ ਕੋਲ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੀ ਕਾਬਲੀਅਤ ਸੀ। ਉਨ੍ਹਾਂ ਵੱਲੋਂ ਲਿਆ ਗਿਆ ਕਾਰਨਰ ਕਦੇ ਬੇਕਾਰ ਨਹੀਂ ਜਾਂਦਾ ਸੀ। ਜਦੋਂ ਵੀ ਟੂਰਨਾਮੈਂਟ ’ਚ ਕੋਈ ਮੈਚ ਹੁੰਦਾ ਸੀ ਤਾਂ ਮੋਹਿੰਦਰ ਮੁਨਸ਼ੀ ਪੈਨਲਟੀ ਕਾਰਨਰ ਲੈਂਦਾ ਸੀ। ਸਾਲ 2014 ’ਚ ਹਾਕੀ ਫੈਡਰੇਸ਼ਨ ਨੇ ਪਰਿਵਾਰ ਦਾ ਸਨਮਾਨ ਕੀਤਾ ਸੀ ਪਰ ਸਰਕਾਰ ਨੇ ਕਦੇ ਵੀ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ।
ਓਲੰਪੀਅਨ ਮਹਿੰਦਰ ਮੁਨਸ਼ੀ ਦੀਆਂ ਪ੍ਰਾਪਤੀਆਂ
- ਸਾਲ 1974 ਓਲੰਪਿਕ ’ਚ ਭਾਰਤੀ ਟੀਮ ਦਾ ਹਿੱਸਾ
-ਸਾਲ 1975 ਦੇ ਵਿਸ਼ਵ ਕੱਪ ’ਚ ਸੱਤ ਗੋਲ ਕੀਤੇ, ਸੋਨ ਤਗਮਾ ਜਿੱਤਿਆ
-ਸਾਲ 1974 ਏਸ਼ੀਅਨ ਆਲ ਸਟਾਰ ਸੀਰੀਜ਼ ’ਚ ਟੀਮ ਦਾ ਹਿੱਸਾ
-ਸਾਲ 1976 ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ
- ਸਾਲ 1971-94 ਆਲ ਇੰਡੀਆ ਪੁਲਿਸ ਖੇਡਾਂ ’ਚ ਗੋਲਡ ਮੈਡਲ
ਓਲੰਪੀਅਨ ਮੁਨਸ਼ੀ ਦੀ ਬਦੌਲਤ ਜਿੱਤੇ ਸੀ ਵਿਸ਼ਵ ਕੱਪ
ਮੋਹਿੰਦਰ ਸਿੰਘ ਦਾ ਜਨਮ ਤਿੰਨ ਅਪ੍ਰੈਲ 1963 ਨੂੰ ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜਲੰਧਰ ’ਚ ਹੋਇਆ ਸੀ। ਉਸ ਨੇ ਸੱਤ ਸਾਲ ਦੀ ਉਮਰ ’ਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸਾਲ 1975 ਦੌਰਾਨ ਭਾਰਤ ਨੇ ਵਿਸ਼ਵ ਕੱਪ ’ਚ ਮੋਹਿੰਦਰ ਮੁਨਸ਼ੀ ਦੀ ਬਦੌਲਤ ਹੀ ਫਾਈਨਲ ਮੈਚ ਜਿੱਤ ਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ ਸੀ। ਟੀਮ ’ਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ 22 ਸਾਲਾ ਮੋਹਿੰਦਰ ਸਿੰਘ ਨੇ ਓਲੰਪਿਕ ’ਚ ਸੱਤ ਗੋਲ ਕੀਤੇ ਸਨ। ਉਨ੍ਹਾਂ ਨੇ ਸਾਲ 1974 ’ਚ ਬੈਂਕਾਕ ’ਚ ਹੋਈਆ ਏਸ਼ੀਅਨ ਖੇਡਾਂ ’ਚ ਹਿੱਸਾ ਲਿਆ ਸੀ ਤੇ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਹਾਕੀ ਦੀ ਬਦੌਲਤ ਸਾਲ 1970 ਪੁਲਿਸ ’ਚ ਹੌਲਦਾਰ ਦੀ ਨੌਕਰੀ ਲਈ ਤੇ ਏਐੱਸਆਈ ਦਾ ਰੈਂਕ ਪ੍ਰਾਪਤ ਕੀਤਾ।