ਆਈਐੱਸਆਈ ਫੰਡਿੰਗ ਕੇਸ ’ਚ ਅਜੇ ਤੇ ਦੁਕਾਨ ਮਾਲਕ ਬਾਰੇ ਜਾਂਚ ਲਈ ਪੁੱਜੀ ਨੂੰਹ ਪੁਲਿਸ
ਆਈਐੱਸਆਈ ਫੰਡਿੰਗ ਕੇਸ ’ਚ ਜਲੰਧਰ ’ਚ ਅਜੇ ਦੇ ਦੁਕਾਨ ਮਾਲਕ ਦੀ ਜਾਂਚ ਲਈ ਪਹੁੰਚੀ ਨੁੰਹ ਪੁਲਿਸ
Publish Date: Sun, 30 Nov 2025 07:43 PM (IST)
Updated Date: Mon, 01 Dec 2025 04:11 AM (IST)

---ਨੁੰਹ ਪੁਲਿਸ ਜਲੰਧਰ ’ਚ ਕਰੇਗੀ ਮੁਲਜ਼ਮ ਵਪਾਰੀ ਦੇ ਬੈਂਕ ਖਾਤਿਆਂ ਦੀ ਜਾਂਚ ---ਹਵਾਲਾ ਦੀਆਂ ਕੜੀਆਂ ਖੰਘਾਲਣ ਲਈ ਪੰਜਾਬ ਪੁਲਿਸ ਨਾਲ ਮਿਲ ਕੇ ਕਰ ਰਹੀ ਕੰਮ ---ਵਿਦੇਸ਼ ਗਏ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਹੋ ਸਕਦੀ ਹੈ ਪੁੱਛਗਿੱਛ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਈਐੱਸਆਈ ਨੂੰ ਫੰਡਿੰਗ ਕਰਨ ਦੇ ਦੋਸ਼ਾਂ ਵਿਚ ਘਿਰੇ ਜਲੰਧਰ ਦੇ ਹਲਵਾਈ ਅਜੇ ਅਰੋੜਾ ਖ਼ਿਲਾਫ਼ ਹਰਿਆਣਾ ਦੇ ਨੂੰਹ ਨਾਲ ਸਬੰਧਤ ਪੁਲਿਸ ਵੱਡੀ ਕਾਰਵਾਈ ਦੀ ਤਿਆਰੀ ਵਿਚ ਹੈ। ਜਾਣਕਾਰੀ ਮੁਤਾਬਕ ਨੂੰਹ ਦੀ ਪੁਲਿਸ ਤਿੰਨ ਵਾਰ ਜਲੰਧਰ ਆ ਕੇ ਜਾਂਚ ਕਰ ਚੁੱਕੀ ਹੈ। ਸ਼ਨਿਚਰਵਾਰ ਨੂੰ ਵੀ ਨੂੰਹ ਪੁਲਿਸ ਅਜੇ ਦੀ ਦੁਕਾਨ ਦੇ ਮਾਲਕ ਪਰਮਜੀਤ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਜਲੰਧਰ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ 30 ਅਕਤੂਬਰ ਨੂੰ ਹੀ ਗ੍ਰੀਸ ਚਲਾ ਗਿਆ ਸੀ। ਅਜੇ ਤੇ ਨੂੰਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਕੀਲ ਰਿਜ਼ਵਾਨ ਨਾਲ ਸਬੰਧਾਂ ਦੀ ਗੁੱਥੀ ਸੁਲਝਾਉਣ ਲਈ ਨੂੰਹ ਪੁਲਿਸ ਜਲੰਧਰ ਆ ਕੇ ਹਲਵਾਈ ਅਜੇ ਦੇ ਬੈਂਕ ਖਾਤਿਆਂ ਦੀ ਵਿਸਥਾਰ ਨਾਲ ਜਾਂਚ ਕਰੇਗੀ। ਜਾਂਚ ਟੀਮ ਬੈਂਕ ਪਹੁੰਚ ਕੇ ਅਜੇ ਦੇ ਸਾਰੇ ਖਾਤੇ ਸੀਲ ਕਰੇਗੀ ਤੇ ਕਈ ਸਾਲਾਂ ਦੇ ਲੈਣ-ਦੇਣ ਰਿਕਾਰਡ ਨੂੰ ਖੰਗਾਲੇਗੀ। ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕਿਹੜੇ-ਕਿਹੜੇ ਖਾਤਿਆਂ ਤੋਂ, ਕਦੋਂ, ਕਿੱਥੇ ਤੇ ਕਿਸ ਨੂੰ ਪੈਸੇ ਦਿੱਤੇ ਗਏ। ਹੁਣ ਤੱਕ ਦੀ ਜਾਂਚ ’ਚ ਸਾਰੀਆਂ ਕੜੀਆਂ ਇਕ-ਦੂਜੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਅਜੇ ਦੇ ਪਰਿਵਾਰਕ ਮੈਂਬਰਾਂ ਨੇ ਨੂੰਹ ਵਿਚ ਜਾ ਕੇ ਇਹ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਮਠਿਆਈਆਂ ਦੀ ਹੱਟੀ ਦੀ ਹੈ ਜੋ ਕਿ ਉਨ੍ਹਾਂ ਨੇ ਕਿਰਾਏ ਤੇ ਲਈ ਹੈ। ਦੋਸ਼ ਹਨ ਕਿ ਵਿਦੇਸ਼ ਬੈਠੇ ਪਰਮਜੀਤ ਦਾ ਇਹ ਹਵਾਲਾ ਕਾਰੋਬਾਰ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਅਜੇ ਦੇ ਸੰਪਰਕ ਵਿਚ ਹੋਰ ਹਵਾਲਾ ਵਪਾਰੀ ਵੀ ਸਨ, ਜਿਨ੍ਹਾਂ ਬਾਰੇ ਜਾਂਚ ਹੁਣ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਨੂੰਹ ਪੁਲਿਸ ਲਗਾਤਾਰ ਜਲੰਧਰ ਆ ਕੇ ਪੁੱਛਗਿੱਛ ਕਰ ਰਹੀ ਹੈ। ਵਿਦੇਸ਼ ਬੈਠੇ ਪਰਮਜੀਤ ਦੇ ਸੰਪਰਕਾਂ ਤੇ ਮਾਲੀ ਲੈਣ-ਦੇਣ ਦੀ ਵੀ ਜਾਂਚ ਹੋਵੇਗੀ। ਇਹ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਨੂੰਹ ਪੁਲਿਸ ਜਲਦੀ ਹੀ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਹੋ ਸਕਦੀ ਹੈ। ਨੁੰਹ ਪੁਲਿਸ ਇਸ ਵੇਲੇ ਜਲੰਧਰ ਪੁਲਿਸ ਨਾਲ ਸਾਂਝੀ ਕਾਰਵਾਈ ਦੀ ਤਿਆਰੀ ਵਿਚ ਹੈ। ਜਲੰਧਰ ਪੁਲਿਸ ਦੇ ਸਹਿਯੋਗ ਨਾਲ ਬੈਂਕ ਖਾਤਿਆਂ ਤੋਂ ਇਲਾਵਾ ਉਨ੍ਹਾਂ ਸੰਪਰਕਾਂ ਤੇ ਥਾਵਾਂ ਦੀ ਵੀ ਜਾਂਚ ਹੋਵੇਗੀ ਜਿੱਥੇ ਸ਼ੱਕੀ ਲੈਣ-ਦੇਣ ਹੋਏ ਹਨ। --------------------- ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਪੁਲਿਸ ਨਾਲ ਵੀ ਸੰਪਰਕ ’ਚ ਨੂੰਹ ਪੁਲਿਸ ਜਾਂਚ ਮੁਤਾਬਕ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੈਸਟ੍ਰਨ ਯੂਨੀਅਨ ਨਾਲ ਜੁੜੇ ਕਈ ਜਣੇ, ਅਜੇ ਤੇ ਉਸ ਦੇ ਦੁਕਾਨ ਮਾਲਕ ਪਰਮਜੀਤ ਦੇ ਸੰਪਰਕ ਵਿਚ ਸਨ। ਨੂੰਹ ਪੁਲਿਸ ਹੁਣ ਉਨਾਂ ਸਭ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਪੁਲਿਸ ਦੀ ਮਦਦ ਨਾਲ ਅਜਿਹੇ ਸਾਰੇ ਵੈਸਟ੍ਰਨ ਯੂਨੀਅਨ ਆਪਰੇਟਰਾਂ ਨੂੰ ਪੁੱਛਗਿੱਛ ਲਈ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ’ਤੇ ਸ਼ੱਕ ਹੈ ਕਿ ਕਦੇ ਨਾ ਕਦੇ ਉਹ ਇਸ ਫੰਡਿੰਗ ਲੜੀ ਦਾ ਹਿੱਸਾ ਰਹੇ ਹੋਣ।