ਐੱਨਐੱਸਐੱਸ ਯੂਨਿਟ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਰੈਲੀ
ਐੱਨਐੱਸਐੱਸ ਯੂਨਿਟ ਵੱਲੋਂ ਨਸ਼ਿਆਂ ਖਿਲਾਫ ਰੈਲੀ ਕਰਵਾਈ
Publish Date: Sat, 20 Dec 2025 08:49 PM (IST)
Updated Date: Sat, 20 Dec 2025 08:52 PM (IST)
ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਸਕੂਲ ਆਫ ਐਮੀਨਸ ’ਚ ਐੱਨਐੱਸਐੱਸ ਯੂਨਿਟ ਵੱਲੋਂ ਨਸ਼ਿਆਂ ਖਿਲਾਫ ਇਕ ਰੈਲੀ ਕਰਵਾਈ। ਇਹ ਰੈਲੀ ਪ੍ਰਿੰਸੀਪਲ ਰਾਮ ਆਸਰਾ ਦੀ ਅਗਵਾਈ ’ਚ ਪੁਰੇ ਸਕੂਲ ਤੇ ਸਮਾਜ ਦੇ ਵਿਚਾਰਧਾਰਾ ਨੂੰ ਬਦਲਣ ਦੇ ਉਦੇਸ਼ ਨਾਲ ਕੀਤੀ ਗਈ। ਰੈਲੀ ’ਚ ਲਗਭਗ 50 ਵਿਦਿਆਰਥੀਆਂ ਤੇ ਵਲੰਟੀਅਰਜ਼ ਨੇ ਹਿੱਸਾ ਲਿਆ ਤੇ ਸਮਾਜ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਪਸਥਿਤ ਵਿਅਕਤੀਆਂ ’ਚ ਪ੍ਰੋਗਰਾਮ ਅਫਸਰ ਜੀਵਨ ਜੋਤੀ ਮੈਮ ਤੇ ਰੇਨੂੰ ਬਾਲਾ ਨੇ ਆਪਣੀ ਭਾਸ਼ਣ ’ਚ ਕਿਹਾ ਕਿ ਨਸ਼ੇ ਸਮਾਜ, ਪਰਿਵਾਰ ਤੇ ਵਿਅਕਤੀ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਵਾਹਕ ਬਣ ਕੇ ਨਸ਼ਿਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਤੇ ਸਮਾਜ ’ਚੋਂ ਇਸ ਜੜ੍ਹ ਨੂੰ ਸਮਾਪਤ ਕਰਨ ਦੇ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰਾਮ ਆਸਰਾ ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਨਸ਼ੇ ਹੋਰ ਵੀ ਜ਼ਿਆਦਾ ਘਾਤਕ ਹੁੰਦੇ ਹਨ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਉਨ੍ਹਾਂ ਦੀਆਂ ਸ਼ਖਸੀਅਤਾਂ ਦੀ ਨਿਰਮਾਣ ਹੁੰਦੀ ਹੈ। ਇਸ ਮੌਕੇ ਮਨਜੀਤ ਕੌਰ, ਸ਼ਸ਼ੀ ਸੂਦ, ਸੁਜਾਤਾ ਤੇ ਹਰਪ੍ਰੀਤ ਕੌਰ ਵੀ ਹਾਜ਼ਰ ਸਨ।