ਸੰਵਿਧਾਨ ਹਰੇਕ ਭਾਰਤੀ ਦੀ ਇੱਛਾ ਦਾ ਪ੍ਰਗਟਾਵਾ : ਸੁਖਵਿੰਦਰ ਕੁਮਾਰ
ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਵੱਲੋਂ ਸੰਵਿਧਾਨ ਦਿਵਸ ਮਨਾਇਆ
Publish Date: Wed, 26 Nov 2025 06:03 PM (IST)
Updated Date: Wed, 26 Nov 2025 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਅਫਸਰ ਸੁਖਵਿੰਦਰ ਕੁਮਾਰ ਵੱਲੋਂ ਆਪਣੇ ਲੈਕਚਰ ’ਚ ਆਖਿਆ ਗਿਆ ਕਿ ਭਾਰਤੀ ਸੰਵਿਧਾਨ ਦੁਨੀਆ ਦੇ ਸੰਵਿਧਾਨਾਂ ਦੀਆਂ ਬਿਹਤਰੀਨ ਗੱਲਾਂ ਨੂੰ ਆਪਣੇ ਆਪ ’ਚ ਸਮੋਈ ਬੈਠਾ ਹੈ, ਇਹ ਸੰਵਿਧਾਨ ਹਰ ਭਾਰਤੀ ਦੀ ਇੱਛਾ ਦਾ ਪ੍ਰਗਟਾਵਾ ਹੈ। ਚੰਗੇ ਸੰਵਿਧਾਨ ਦਾ ਨਤੀਜਾ ਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਅੱਜ ਵੀ ਲੋਕਤੰਤਰ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ। ਸੰਵਿਧਾਨ ਪਰ ਵਿਅਕਤੀ ਨਾਲ ਨਿਆ ਕਰਦਾ ਹੈ ਇਸ ਲਈ ਇਸ ’ਚ ਹਰ ਭਾਰਤੀ ਦੀ ਆਸਥਾ ਬਣੀ ਹੋਈ ਹੈ। ਇਸ ਮੌਕੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਈ ਗਈ ਤੇ ਇਸ ਦੀ ਵਿਆਖਿਆ ਵੀ ਕੀਤੀ ਗਈ। ਪ੍ਰਿੰਸੀਪਲ ਯੋਗੇਸ਼ ਕੁਮਾਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ, ਵਿਦਿਆਰਥੀਆਂ ਵੱਲੋਂ ਸੰਵਿਧਾਨ ਪ੍ਰਤੀ ਆਸਥਾ ਰੱਖਣ ਦੀ ਸਹੁੰ ਵੀ ਚੁੱਕੀ ਗਈ। ਇਸ ਮੌਕੇ ਲੇਖ, ਕੁਇਜ਼ ਤੇ ਪੋਸਟਰ ਮੇਕਿੰਗ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਵਿਤਾ, ਹਰਪ੍ਰੀਤ ਕੌਰ ਤੇ ਰਾਧਿਕਾ ਥਾਪਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਬੀਐੱਡ ਅਧਿਆਪਕਾਂ ਨਵਜੋਤ ਕੌਰ, ਸਿਮਰਨ ਕੌਰ ਤੇ ਸੀਆ ਵੱਲੋਂ ਨਿਭਾਈ ਗਈ।