ਐੱਨਆਰਆਈ ਪਰਿਵਾਰ ਨੇ ਕੀਤੀ ਇੰਟਰਲਾਕ ਟਾਇਲਾਂ ਦੀ ਸੇਵਾ
ਐੱਨਆਰਆਈ ਪਰਿਵਾਰ ਨੇ ਕੀਤੀ ਇੰਟਰਲਾਕ ਟਾਇਲ ਦੀ ਸੇਵਾ
Publish Date: Thu, 04 Dec 2025 07:21 PM (IST)
Updated Date: Thu, 04 Dec 2025 07:23 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਦਰਬਾਰ ਬਾਬਾ ਸ਼ੇਖ ਨਸੀਰਾ ਵਿਖੇ ਐੱਨਆਰਆਈ ਪਰਿਵਾਰ ਵੱਲੋਂ ਇੰਟਰਲਾਕ ਟਾਇਲਾਂ ਲਗਵਾਉਣ ਦੀ ਸੇਵਾ ਸ਼ੁਰੂ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ੇਖ ਨਸੀਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਾਜੇਸ਼ ਕੁਮਾਰ ਬਾਸ਼ਲ ਤੇ ਗੱਦੀ ਨਸ਼ੀਨ ਸਾਈਂ ਕਿਸ਼ਨ ਲਾਲ ਨੇ ਦੱਸਿਆ ਕਿ ਮੋਹਣ ਲਾਲ ਜੱਸੀ ਯੂਐੱਸਏ ਵੱਲੋਂ ਦਰਬਾਰ ਬਾਬਾ ਸ਼ੇਖ ਨਸੀਰਾ ਵਿਖੇ ਇੰਟਰਲਾਕ ਟਾਇਲ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜੱਸੀ ਪਰਿਵਾਰ ਦਾ ਧੰਨਵਾਦ ਕਰਦਿਆਂ ਮੋਹਣ ਲਾਲ ਜੱਸੀ ਨੂੰ ਸਨਮਾਨਿਤ ਕੀਤਾ ਗਿਆ। ਐੱਨਆਰਆਈ ਮੋਹਣ ਲਾਲ ਜੱਸੀ ਨੂੰ ਸਨਮਾਨਿਤ ਕਰਨ ਮੌਕੇ ਗੱਦੀ ਨਸ਼ੀਨ ਸਾਈਂ ਕਿਸ਼ਨ ਲਾਲ, ਰਾਜੇਸ਼ ਕੁਮਾਰ ਬਾਸ਼ਲ, ਜਸਵਿੰਦਰ ਸਿੰਘ, ਚੰਦਨਜੀਤ ਚੀਮਾ, ਮੱਖਣ ਲਾਲ, ਜਸਵਿੰਦਰ ਚੀਮਾ, ਮੁਨੀ ਲਾਲ ਬੱਗਾ ਤੇ ਜੀਤ ਰਾਮ ਆਦਿ ਹਾਜ਼ਰ ਸਨ।