ਐੱਨਆਰਆਈ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ
ਐੱਨਆਰਆਈ ਵੱਲੋਂ ਪ੍ਰਾਇਮਰੀ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ
Publish Date: Wed, 28 Jan 2026 07:20 PM (IST)
Updated Date: Wed, 28 Jan 2026 07:22 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਵਿਖੇ ਸਕੂਲ ਦੇ ਮੁਖੀ ਜਸਬੀਰ ਸਿੰਘ ਨੇ ਕਿਹਾ ਕਿ ਸਾਡੇ ਤੇ ਵਿਦਿਆਰਥੀਆਂ ਦੇ ਵੀ ਵੱਡੇ ਭਾਗ ਹਨ ਕਿ ਹਰ ਫ਼ਰਾਖ਼ ਦਿਲ ਇਨਸਾਨ ਇਸ ਸੰਸਥਾ ’ਚ ਪੜ੍ਹਾਈ ਕਰ ਰਹੇ ਬੱਚਿਆਂ ਦੀ ਭਲਾਈ ਹਿੱਤ ਆਪੋ-ਆਪਣਾ ਯੋਗਦਾਨ ਪਾਉਣ ਲਈ ਬਣਦੀ ਭੂਮਿਕਾ ਨਿਭਾਅ ਰਿਹਾ ਹੈ। ਇਸੇ ਲੜੀ ਦੀ ਕੜੀ ’ਚ ਵਾਧਾ ਕਰਦਿਆਂ ਇਗਲੈਂਡ ਤੋਂ ਪੰਜਾਬ ਆਏ ਗੁਰਦੇਵ ਸਿੰਘ ਮਠਾੜੂ ਨੇ ਆਪਣੇ ਬਾਪੂ ਜੋਗਿੰਦਰ ਸਿੰਘ ਮਠਾੜੂ ਜੀ ਦੀ ਯਾਦ ’ਚ ਪਿੰਡ ਖੋਸਾ ਵੱਲੋਂ ਆਪਣੀ ਸੁਪਤਨੀ ਮਿੰਦੋ ਕੌਰ ਤੇ ਅਜ਼ੀਜ਼ ਜੋਗਿੰਦਰ ਸਿੰਘ ਦਾਰੇਵਾਲ ਨਾਲ਼ ਤੀਰਥ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਬਲਜੀਤ ਸਿੰਘ ਮੁਜਰਾਲ ਤੇ ਉਨ੍ਹਾਂ ਦੀ ਪੋਤੀ ਪਵਨੀਤ ਕੌਰ ਮੂਸੇਵਾਲ ਰਾਹੀਂ ਸਕੂਲ ਦੇ ਪਿਆਰੇ ਵਿਦਿਆਰਥੀਆਂ ਲਈ ਜਮਾਤ ਅਨੁਸਾਰ ਕਾਪੀਆਂ, ਪੈੱਨ, ਮਿਠਾਈ ਆਦਿ ਵੰਡੇ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦੇ ਮੁਖੀ ਜਸਵੀਰ ਸਿੰਘ ਹੁਰਾਂ ਨੇ ਆਈਆਂ ਹੋਈਆਂ ਨੇਕ ਰੂਹਾਂ ਨੂੰ ‘ਜੀ ਆਇਆਂ’ ਨੂੰ ਕਿਹਾ ਤੇ ਧੰਨਵਾਦ ਕੀਤਾ। ਇਸੇ ਤਰ੍ਹਾਂ ਗੁਰਦੇਵ ਸਿੰਘ ਮਠਾੜੂ ਦੀਆਂ ਸਾਹਿਤਕ ਕ੍ਰਿਤਾਂ (ਕਿਤਾਬਾਂ) ਬਾਬਤ ਵਿਚਾਰਾਂ ਵੀ ਹੋਈਆਂ। ਇਸੇ ਦੌਰਾਨ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਸਾਹਿਤ, ਸਮਾਜ ਤੇ ਸੱਭਿਆਚਾਰਕ ਸਰੋਕਾਰਾਂ ਦੀ ਅਹਿਮੀਅਤ ਨੂੰ ਸਮਝਿਆ ਗਿਆ ਤੇ ਇਤਿਹਾਸ ਨੂੰ ਘੋਖਣ, ਵਿਚਾਰਨ ਲਈ ਸੁਰਤ ਜਗਾਉਣ ਦੀ ਗੱਲ ਵੀ ਕਹੀ ਗਈ। ਇਸ ਸਮੇਂ ਅਧਿਆਪਕਾ ਅਮਨਦੀਪ ਕੌਰ, ਆਂਗਨਵਾੜੀ ਵਰਕਰ ਪਵਨਪ੍ਰੀਤ ਕੌਰ, ਸਾਬਕਾ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਅਮਰਜੀਤ ਕੌਰ, ਸਰਬਜੀਤ ਕੌਰ, ਦਰਸ਼ਨਾ, ਮਹਿੰਦਰ ਕੌਰ ਤੇ ਬਲਵਿੰਦਰ ਕੌਰ ਵੀ ਮੌਜੂਦ ਸਨ।