ਹੁਣ ਨਕੋਦਰ ਹਲਕੇ ਦੇ ਪਿੰਡਾਂ ’ਚ ਤਿਆਰ ਹੋਣਗੇ ਖਿਡਾਰੀ : ਮਾਨ
ਹੁਣ ਪਿੰਡਾਂ ’ਚ ਬਣਨਗੇ ਹੋਣਹਾਰ ਖਿਡਾਰੀ - ਐੱਮਐੱਲਏ ਇੰਦਰਜੀਤ ਕੌਰ ਮਾਨ
Publish Date: Sat, 22 Nov 2025 09:59 PM (IST)
Updated Date: Sat, 22 Nov 2025 10:01 PM (IST)

--ਇੰਦਰਜੀਤ ਕੌਰ ਮਾਨ ਨੇ 12 ਪਿੰਡਾਂ ’ਚ ਬਣਨ ਵਾਲੇ ਖੇਡ ਮੈਦਾਨਾਂ ਦੇ ਰੱਖੇ ਗਏ ਨੀਂਹ ਪੱਥਰ --ਕਿਹਾ, ਹਲਕੇ ਅੰਦਰ 9 ਕਰੋੜ ਰੁਪਏ ਦੀ ਗ੍ਰਾਂਟ ਨਾਲ ਤਿਆਰ ਕੀਤੇ ਜਾਣਗੇ 30 ਖੇਡ ਮੈਦਾਨ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪੇਂਡੂ ਖੇਤਰ ਦੇ ਖੇਡ ਮੈਦਾਨਾਂ ਦੀ ਨੁਹਾਰ ਬਦਲਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕੇ ’ਚ 30 ਖੇਡ ਮੈਦਾਨ ਬਣਾਏ ਜਾਣੇ ਹਨ। ਇਨ੍ਹਾਂ ਲਈ 9 ਕਰੋੜ ਦੀ ਗਰਾਂਟ ਖਰਚੀ ਜਾਣੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸ਼ਨਿਚਰਵਾਰ ਨੂੰ 4 ਕਰੋੜ 1.41 ਲੱਖ ਰੁਪਏ ਦੀ ਗਰਾਂਟ ਨਾਲ ਬਣਾਏ ਜਾਣ ਵਾਲੇ 12 ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖ ਮੌਕੇ ਗੱਲਬਾਤ ਕਰਦਿਆ ਕੀਤਾ। ਪਿੰਡਾਂ ’ਚ ਖੇਡ ਕਲਚਰ ਪੈਦਾ ਕਰਨ, ਤੰਦਰੁਸਤ ਤੇ ਰੰਗਲਾ ਪੰਜਾਬ ਬਣਾਉਣ ਦੀ ਪਹਿਲਕਦਮੀ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕਾ ਮਾਨ ਨੇ ਕਿਹਾ ਹੁਣ ਪਿੰਡਾਂ ’ਚ ਹੋਣਹਾਰ ਖਿਡਾਰੀ ਬਣਨਗੇ। ਇਸ ਗ੍ਰਾਂਟ ਨਾਲ ਖੇਡ ਮੈਦਾਨਾਂ ’ਚ ਸਪਿੰਗਲਰ ਸਿਸਟਮ, ਲਾਈਟ, ਬਾਉਂਡਰੀਵਾਲ, ਬੈਂਚ, ਗਰੀਨ ਘਾਹ ਟੋਇਲਟ ਬਲਾਕ, ਸਟੋਰ ਰੂਮ, ਫੁੱਟਬਾਲ ਗਰਾਊਂਡ ,ਬਾਸਕਟ ਬਾਲ ਗਰਾਉਂਡ, ਬਾਲੀਵਾਲ ਗਰਾਉਂਡ, ਰੈਸਲਿੰਗ ਗਰਾਊਂਡ, ਖੇਡ ਮੈਦਾਨਾਂ ਆਲੇ ਦੁਆਲਾ ਰਸਤਾ ਤੇ ਇਨਾਂ ਰਸਤਿਆਂ ’ਤੇ ਲਾਇਟ ਲੱਗਣ ਗਈਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ’ਚ ਇਹ ਖੇਡ ਮੈਦਾਨ ਬਣਨ ਲਈ ਨੀਂਹ ਪੱਥਰ ਰੱਖੇ ਗਏ ਹਨ, ਉਨ੍ਹਾਂ ’ਚ ਕੰਗ ਸਾਬੂ 35. 86 ਲੱਖ ਰੁਪਏ, ਮੁੱਧਾ 34. 33 ਲੱਖ ਰੁਪਏ, ਬੋਪਾਰਾਏ ਕਲਾਂ 27. 30 ਲੱਖ ਰੁਪਏ, ਗੋਹੀਰ 41. 28 ਲੱਖ ਰੁਪਏ, ਮਾਲੜੀ 41.76 ਲੱਖ ਰੁਪਏ, ਹੇਰਾਂ 23. 95 ਲੱਖ ਰੁਪਏ, ਤਲਵੰਡੀ ਭਰੋ, 37. 27 ਲੱਖ ਰੁਪਏ, ਰਸੂਲਪੁਰ ਕਲਾਂ 33.07 ਲੱਖ ਰੁਪਏ, ਉੱਗੀ 32. 27 ਲੱਖ ਰੁਪਏ, ਕੰਗਰਾਂਣਾ 22. 06 ਲੱਖ ਰੁਪਏ, ਨੂਰਪੁਰ 43.06 ਲੱਖ ਰੁਪਏ, ਗਾਂਧਰਾਂ 29.20 ਲੱਖ ਰੁਪਏ। ਬੀਬੀ ਮਾਨ ਨੇ ਆਖਿਆ ਕਿ ਬਾਕੀ ਰਹਿੰਦੇ ਖੇਡ ਮੈਦਾਨਾਂ ਦਾ ਵੀ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਧੰਜਲ ਕੁਆਡੀਨੇਟਰ ਹਲਕਾ ਨਕੋਦਰ, ਰਜਨੀਸ਼ ਬੱਬਰ ਯੂਥ ਕੋਆਰਡੀਨੇਟਰ, ਪ੍ਰੇਮ ਕੁਮਾਰ ਰਾਜੂ ਉੱਪਲ ਐੱਸਸੀ ਵਿੰਗ ਕੋਆਰਡੀਨੇਟਰ, ਬਲਦੇਵ ਰਾਜ ਸਹੋਤਾ ਬਲਾਕ ਪ੍ਰੈਜੀਡੈਂਟ, ਕੁਲਦੀਪ ਕੰਗਣਾ ਬਲਾਕ ਪ੍ਰਧਾਨ, ਸੋਹਨ ਲਾਲ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ, ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਦਰਸ਼ਨ ਸਿੰਘ ਟਾਹਲੀ ਵਾਇਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਮਨਜੀਤ ਸਿੰਘ ਬੈਂਡਲ ਬਲਾਕ ਪ੍ਰਧਾਨ, ਧਰਮਪਾਲ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਕੰਗ ਸਾਹਬੂ, ਹਰਦੀਪ ਸਿੰਘ ਸਰਪੰਚ ਮੁੱਧਾ, ਅਮਨ ਸ਼ੰਕਰ, ਜਸਪਾਲ ਸਿੰਘ ਸਰਪੰਚ ਕੋਟਲਾ ਜੰਗਾਂ, ਰਾਣਾ ਮੁੱਧਾ, ਪੰਮਾ ਕੰਗ ਸਾਬੂ, ਕੇਵਲ ਸਿੰਘ ਪੰਚ ਬੋਪਾਰਾਏ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕਾਕਾ ਬਿਲਗਾ, ਲਵੀ ਬਿਲਗਾ, ਜਗਮੀਤ ਸਿੰਘ ਸਰਪੰਚ ਹੁਸੈਨਪੁਰ, ਜਤਿੰਦਰ ਸਿੰਘ ਨੂਰਪੁਰੀ, ਲਵਜੀਤ ਨੂਰਪੁਰੀ, ਅਵਨੇਸ਼ ਜੇਈ ਬੀਡੀਪੀ, ਲਖਵਿੰਦਰ ਸਿੰਘ ਐੱਸਡੀਓ ਹਾਜ਼ਰ ਸਨ।