ਉੱਤਰੀ ਜ਼ੋਨ ਦਿਵਯਾਂਗ ਟੀ-20 ਕ੍ਰਿਕਟ ਟੂਰਨਾਮੈਂਟ ਸ਼ੁਰੂ
ਉੱਤਰੀ ਜ਼ੋਨ ਦਿਵਯਾਂਗ ਟੀ-20 ਕ੍ਰਿਕਟ ਟੂਰਨਾਮੈਂਟ ਸ਼ੁਰੂ, ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Mon, 17 Nov 2025 11:02 PM (IST)
Updated Date: Tue, 18 Nov 2025 04:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਫਰੈਂਟਲੀ ਏਬਲਡ ਕ੍ਰਿਕਟ ਕੌਂਸਲ ਆਫ਼ ਪੰਜਾਬ ਵੱਲੋਂ ਕਰਵਾਏ ਦੋ-ਰੋਜ਼ਾ ਨੌਰਥ ਜ਼ੋਨ ਡਿਸਏਬਲਡ ਟੀ-20 ਕ੍ਰਿਕਟ ਟੂਰਨਾਮੈਂਟ ਸੋਮਵਾਰ ਨੂੰ ਪੀਏਪੀ ਸਪੋਰਟਸ ਗਰਾਊਂਡ ਵਿਖੇ ਸ਼ੁਰੂ ਹੋਇਆ। ਇਸ ਟੂਰਨਾਮੈਂਟ ’ਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਡੀਸੀਸੀਆਈ ਦੇ ਰਾਸ਼ਟਰੀ ਜਨਰਲ ਸਕੱਤਰ ਰਵੀ ਚੌਹਾਨ, ਧੀਰਜ ਹਰਦੇ, ਸੰਜੇ ਸਿੰਘ ਤੋਮਰ ਤੇ ਵਿਨੋਦ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪਹਿਲੇ ਦਿਨ ਚਾਰ ਮੈਚ ਕਰਵਾਏ ਗਏ। ਪਹਿਲੇ ਮੈਚ ’ਚ ਹਰਿਆਣਾ ਨੇ ਦਿੱਲੀ ਨੂੰ ਹਰਾਇਆ। ਦੂਜੇ ’ਚ ਚੰਡੀਗੜ੍ਹ ਨੇ ਹਿਮਾਚਲ ਪ੍ਰਦੇਸ਼ ਨੂੰ ਹਰਾਇਆ। ਦੁਪਹਿਰ ਦੋ ਮੈਚ ਖੇਡੇ ਗਏ। ਦੂਜੇ ਮੈਚ ’ਚ ਹਰਿਆਣਾ ਨੇ ਪੰਜਾਬ ਨਾਲ ਖੇਡਿਆ, ਜਿਸ ’ਚ ਹਰਿਆਣਾ ਨੇ ਜਿੱਤ ਪ੍ਰਾਪਤ ਕੀਤੀ। ਜੰਮੂ-ਕਸ਼ਮੀਰ ਨੇ ਚੰਡੀਗੜ੍ਹ ਨੂੰ ਹਰਾਇਆ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਅਤੁਲ ਭਗਤ, ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਸਮਰਪਣ ਸ਼ਾਖਾ ਦੇ ਮੈਂਬਰ ਦਿਨੇਸ਼ ਵਰਮਾ, ਮਨਮੀਤ ਦੁੱਗਲ, ਲੱਕੀ ਮਲਹੋਤਰਾ, ਦਵਿੰਦਰ ਅਰੋੜਾ, ਬੀਕੇ ਮੈਨੀ, ਰਾਜੇਸ਼ ਅਰੋੜਾ, ਅਮਨਜੀਤ ਸਿੰਘ, ਗੌਰਵ ਨੰਦਾ ਤੇ ਅਤੁਲ ਨਾਗਪਾਲ ਟੂਰਨਾਮੈਂਟ ’ਚ ਮੌਜੂਦ ਸਨ।