ਇਹ ਹਫਤਾ ਵੀ ਰਹੇਗਾ ਖੁਸ਼ਕ, ਮੀਂਹ ਦੇ ਆਸਾਰ ਨਹੀਂ
ਜਾਸੰ, ਜਲੰਧਰ : ਮੌਸਮ
Publish Date: Thu, 11 Dec 2025 10:28 PM (IST)
Updated Date: Thu, 11 Dec 2025 10:30 PM (IST)
ਜਾਸੰ, ਜਲੰਧਰ : ਮੌਸਮ ਵਿਭਾਗ ਵੱਲੋਂ ਅਗਲੇ 6 ਦਿਨਾਂ ’ਚ ਵੀ ਮੀਂਹ ਦੇ ਆਸਾਰ ਨਹੀਂ ਦੱਸੇ ਗਏ ਹਨ। ਇਸ ਦੇ ਨਾਲ ਹੀ ਮੌਸਮ ਦੇ ਖੁਸ਼ਕ ਰਹਿਣ ਦੇ ਨਾਲ-ਨਾਲ ਸਰਦ ਹਵਾਵਾਂ ਚੱਲਣ ਨੂੰ ਲੈ ਕੇ ਅਗਾਊਂ ਅਨੁਮਾਨ ਜਾਰੀ ਕੀਤਾ ਹੈ। ਵੀਰਵਾਰ ਨੂੰ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਤਾਂ ਸੀਤ ਲਹਿਰ ਚੱਲਦੀ ਰਹੀ ਪਰ ਦਿਨ ਦੇ ਸਮੇਂ ਤੇਜ਼ ਧੁੱਪ ਖਿੜੀ ਰਹੀ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵਧ ਕੇ 221. ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦਕਿ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਹੈ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਵੀ ਮੀਂਹ ਦੇ ਆਸਾਰ ਨਹੀਂ ਹਨ ਪਰ ਸੀਤ ਲਹਿਰ ਚੱਲਣ ਨਾਲ ਕੋਹਰਾ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ’ਚ ਵੀ ਗਿਰਾਵਟ ਦੇਖੀ ਜਾ ਸਕੇਗੀ। ਦੂਜੇ ਪਾਸੇ ਹਵਾ ਦੀ ਸ਼ੁੱਧਤਾ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 302 ਰਿਕਾਰਡ ਕੀਤਾ ਗਿਆ ਜਦਕਿ ਘੱਟੋ-ਘੱਟ 81 ਦਰਜ ਕੀਤਾ ਗਿਆ। ਹਾਲਾਂਕਿ ਸਾਰਾ ਦਿਨ ਚੱਲਦੀਆਂ ਹਵਾਵਾਂ ਦੇ ਆਧਾਰ ’ਤੇ ਔਸਤ ਏਕਿਊਆਈ 153 ਰਿਕਾਰਡ ਕੀਤਾ ਗਿਆ। ਇਸ ਖੁਸ਼ਕ ਮੌਸਮ ’ਚ ਜ਼ਿਆਦਾਤਰ ਲੋਕਾਂ ਨੂੰ ਸੁੱਕੀ ਖੰਘ, ਗਲਾ ਖਰਾਬ, ਸਿਰ ਦਰਦ ਆਦਿ ਦੀ ਸਮੱਸਿਆ ਆ ਰਹੀ ਹੈ।