ਐੱਨਜੀਓ ਵੱਲੋਂ ਤੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ
ਐੱਨਜੀਓ ਵੱਲੋਂ ਤੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ
Publish Date: Sat, 22 Nov 2025 09:46 PM (IST)
Updated Date: Sat, 22 Nov 2025 09:49 PM (IST)
ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਐੱਨਜੀਓ ਪਹਿਲ ਤੇ ਅਪੋਲੋ ਟ੍ਰਾਈ ਨੇ ਸਾਂਝੇ ਤੌਰ 'ਤੇ ਵੱਡਾ ਯੋਗਦਾਨ ਪਾਉਂਦਿਆਂ 30 ਬੈਗ ਰਾਸ਼ਨ ਦਸਵੰਧ ਵੈੱਲਫੇਅਰ ਸੁਸਾਇਟੀ ਡਰੋਲੀ ਕਲਾਂ ਨੂੰ ਭੇਟ ਕੀਤੇ। ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਇਹ ਰਾਸ਼ਨ ਉਨ੍ਹਾਂ ਘਰਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ, ਜਿੱਥੇ ਅੱਤ ਦੀ ਗਰੀਬੀ ਕਾਰਨ ਇਕ ਸਮੇਂ ਦਾ ਭੋਜਨ ਤਿਆਰ ਕਰਨਾ ਵੀ ਮੁਸ਼ਕਲ ਹੈ।
ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੁਸਾਇਟੀ ਦਾ ਮੁੱਖ ਮਕਸਦ ਹੈ। ਭਾਈ ਸੁਖਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਸੁਸਾਇਟੀ ਵੱਲੋਂ ਮਹੀਨਾਵਾਰ ਰਾਸ਼ਨ ਵੰਡ, ਬੱਚਿਆਂ ਦੇ ਵਿਦਿਅਕ ਖਰਚੇ, ਦਵਾਈਆਂ, ਖੂਨਦਾਨ ਕੈਂਪ ਤੇ ਗਰੀਬ ਪਰਿਵਾਰਾਂ ਲਈ ਨਵੀਂ ਉਸਾਰੀ ਦੇ ਮਕਾਨ ਬਣਾਉਣ ਵਰਗੀਆਂ ਮਹੱਤਵਪੂਰਨ ਸੇਵਾਵਾਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ।