ਸ਼ੀਤਲ ਅੰਗੁਰਾਲ ਦੇ ਭਤੀਜੇ ਦੇ ਕਤਲ ਮਾਮਲੇ 'ਚ ਨਵਾਂ ਮੋੜ, ਦੋਸ਼ੀ ਨੇ ਦੱਸਿਆ ਕਿਵੇਂ ਦਿੱਤੀ ਦਰਦਨਾਕ ਮੌਤ; ਸਾਬਕਾ ਵਿਧਾਇਕ ਨੇ ਕਿਹਾ- ਮੇਰੇ ਪੁੱਤਰ ਵਰਗੀ ਮੌਤ ਮਿਲਣੀ ਚਾਹੀਦੀ ਦੋਸ਼ੀਆਂ ਨੂੰ
ਮੈਂ ਨਸ਼ੇ ’ਚ ਸੀ, ਵਿਕਾਸ ਨੇ ਆਉਂਦਿਆਂ ਹੀ ਉਸ ਨਾਲ ਉੱਚੀ ਆਵਾਜ਼ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਸ ਨਾਲ ਤਕਰਾਰ ਹੋ ਗਈ। ਉਸ ਨੇ ਕੋਲ ਹੀ ਖੜ੍ਹੇ ਇਕ ਹੋਰ ਲੜਕੇ ਨਾਲ ਗੱਲ ਕੀਤੀ ਤਾਂ ਗਾਲੀ-ਗਲੋਚ ਹੋਣ ਲੱਗੀ। ਵਿਕਾਸ ਨੇ ਧੱਕਾ ਮਾਰਿਆਂ ਤਾਂ ਮੈਂ ਕਿਰਚ ਕੱਢ ਕੇ ਉਸ ’ਤੇ ਵਾਰ ਕਰ ਦਿੱਤਾ। ਵਿਕਾਸ ਬਚਣ ਲਈ ਭੱਜਿਆ ਤਾਂ ਉਸ ਨੂੰ ਹੇਠਾਂ ਸੁੱਟ ਕੇ ਦੋ ਵਾਰ ਹੋਰ ਕਿਰਚ ਨਾਲ ਛਾਤੀ ’ਤੇ ਵਾਰ ਕੀਤੇ। ਉਹ ਉੱਠ ਕੇ ਉਥੋਂ ਭੱਜ ਗਿਆ ਤੇ ਮੈਂ ਸਾਥੀਆਂ ਨਾਲ ਨਿਕਲ ਗਿਆ। ਰਾਤ ਨੂੰ ਰਿਸ਼ਤੇਦਾਰ ਦੇ ਘਰ ਗਿਆ, ਸਵੇਰੇ ਜਦੋਂ ਨਸ਼ਾ ਉੱਤਰਿਆ ਤਾਂ ਪਤਾ ਲੱਗਾ ਕਿ ਵਿਕਾਸ ਦੀ ਮੌਤ ਹੋ ਚੁੱਕੀ ਹੈ।
Publish Date: Sun, 14 Dec 2025 10:57 AM (IST)
Updated Date: Sun, 14 Dec 2025 10:58 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੈਂ ਨਸ਼ੇ ’ਚ ਸੀ, ਵਿਕਾਸ ਨੇ ਆਉਂਦਿਆਂ ਹੀ ਉਸ ਨਾਲ ਉੱਚੀ ਆਵਾਜ਼ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਸ ਨਾਲ ਤਕਰਾਰ ਹੋ ਗਈ। ਉਸ ਨੇ ਕੋਲ ਹੀ ਖੜ੍ਹੇ ਇਕ ਹੋਰ ਲੜਕੇ ਨਾਲ ਗੱਲ ਕੀਤੀ ਤਾਂ ਗਾਲੀ-ਗਲੋਚ ਹੋਣ ਲੱਗੀ। ਵਿਕਾਸ ਨੇ ਧੱਕਾ ਮਾਰਿਆਂ ਤਾਂ ਮੈਂ ਕਿਰਚ ਕੱਢ ਕੇ ਉਸ ’ਤੇ ਵਾਰ ਕਰ ਦਿੱਤਾ। ਵਿਕਾਸ ਬਚਣ ਲਈ ਭੱਜਿਆ ਤਾਂ ਉਸ ਨੂੰ ਹੇਠਾਂ ਸੁੱਟ ਕੇ ਦੋ ਵਾਰ ਹੋਰ ਕਿਰਚ ਨਾਲ ਛਾਤੀ ’ਤੇ ਵਾਰ ਕੀਤੇ। ਉਹ ਉੱਠ ਕੇ ਉਥੋਂ ਭੱਜ ਗਿਆ ਤੇ ਮੈਂ ਸਾਥੀਆਂ ਨਾਲ ਨਿਕਲ ਗਿਆ। ਰਾਤ ਨੂੰ ਰਿਸ਼ਤੇਦਾਰ ਦੇ ਘਰ ਗਿਆ, ਸਵੇਰੇ ਜਦੋਂ ਨਸ਼ਾ ਉੱਤਰਿਆ ਤਾਂ ਪਤਾ ਲੱਗਾ ਕਿ ਵਿਕਾਸ ਦੀ ਮੌਤ ਹੋ ਚੁੱਕੀ ਹੈ। ਇਹ ਗੱਲ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦੀ ਹੱਤਿਆ ਦੇ ਮੁਲਜ਼ਮ ਕਾਲੂ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਦੱਸੀ।
ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ ਅੰਗੁਰਾਲ ਦਾ ਸ਼ੁੱਕਰਵਾਰ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਸਨਸਨੀਖੇਜ਼ ਮਾਮਲੇ ’ਚ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ ਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਰਿਮਾਂਡ 'ਤੇ ਲਿਆ ਜਾ ਰਿਹਾ ਹੈ ਤੇ ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਏਡੀਸੀਪੀ-2 ਪਰਮਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਦੇ ਲਸੂੜੀ ਮੁਹੱਲਾ ਦੇ ਰਹਿਣ ਵਾਲੇ ਵਿਕਾਸ ਅੰਗੁਰਾਲ ਦੀ ਤਿੰਨ ਨੌਜਵਾਨਾਂ ਨਾਲ ਲੜਾਈ ਹੋਈ ਸੀ। ਝਗੜੇ ਤੋਂ ਬਾਅਦ ਮੁਲਜ਼ਮ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 5 ਵਿਖੇ ਮਾਮਲਾ ਨੰਬਰ 183 ਦਰਜ ਕੀਤਾ ਗਿਆ ਸੀ।
ਪੁਲਿਸ ਨੇ ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਕਤਲ ਦੇ ਮੁੱਖ ਮੁਲਜ਼ਮ ਕਾਲੂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਉਸਦੇ ਬਾਕੀ ਫਰਾਰ ਸਾਥੀਆਂ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਤੇ ਮੌਜੂਦਾ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (16) 'ਤੇ ਰਾਤ ਨੂੰ ਬਸਤੀ ਦਾਨਿਸ਼ਮੰਦਾ ਦੇ ਲਸੂੜੀ ਮੁਹੱਲਾ ’ਚ ਤਿੰਨ ਨੌਜਵਾਨਾਂ ਨੇ ਹਮਲਾ ਕੀਤਾ ਸੀ। ਹਮਲੇ ਦੌਰਾਨ ਹਮਲਾਵਰਾਂ ’ਚੋਂ ਇਕ ਨੇ ਤੇਜ਼ਧਾਰ ਹਥਿਆਰ ਨਾਲ ਵਿਕਾਸ ਦੇ ਦਿਲ ’ਚ ਗੰਭੀਰ ਵਾਰ ਕੀਤੇ। ਇਸ ਤੋਂ ਬਾਅਦ ਮੁਲਜ਼ਮ ਭੱਜ ਗਏ, ਜਿਸ ਨਾਲ ਉਹ ਬਹੁਤ ਜ਼ਿਆਦਾ ਲਹੂ-ਲੁਹਾਨ ਹੋ ਗਿਆ। ਗੰਭੀਰ ਜ਼ਖਮੀ ਵਿਕਾਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਕਈ ਭਾਜਪਾ ਆਗੂ ਮੌਕੇ 'ਤੇ ਪਹੁੰਚੇ ਤੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਵਿਕਾਸ ਦਾ ਗਾਖਲ ਦੇ ਰਹਿਣ ਵਾਲੇ ਕਾਲੂ ਨਾਲ ਝਗੜਾ ਸੀ। ਕਾਲੂ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਵਿਕਾਸ ਨੂੰ ਘੇਰ ਲਿਆ। ਵਿਕਾਸ ਆਪਣੀ ਜਾਨ ਬਚਾਉਣ ਲਈ ਇਕ ਘਰ ’ਚ ਲੁੱਕ ਗਿਆ, ਪਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਤੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ 20 ਤੋਂ 22 ਸਾਲ ਦੇ ਵਿਚਕਾਰ ਸਨ ਤੇ ਨਸ਼ੇ ’ਚ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ੇ ਦੀ ਦੁਰਵਰਤੋਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਉਸ ਦੇ ਭਤੀਜੇ ਨੇ ਨਸ਼ੇ ਦੀ ਦੁਰਵਰਤੋਂ ਕਰ ਕੇ ਦਮ ਤੋੜ ਦਿੱਤਾ ਹੈ ਤੇ ਕੱਲ੍ਹ ਨੂੰ ਇਕ ਹੋਰ ਪਰਿਵਾਰ ਦੀ ਰੋਸ਼ਨੀ ਬੁਝਣ ਤੋਂ ਰੋਕਣ ਲਈ, ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਿਰ ’ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਇਗੀ ਅੰਤਿਮ ਸੰਸਕਾਰ ਵੇਲੇ ਵਿਕਾਸ ਦੀ ਮਾਂ ਨੇ ਪੁੱਤਰ ਦੇ ਸਿਰ ’ਤੇ ਸਿਹਰਾ ਬੰਨ੍ਹਿਆ ਤੇ ਮੱਥਾ ਚੁੰਮ ਕੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਨੇ ਰੋਂਦਿਆਂ ਕਿਹਾ ਕਿ ਜੇਲ੍ਹ ਲੋਕਾਂ ਨੇ ਮੇਰੇ ਪੁੱਤਰ ਨੂੰ ਮਾਰਿਆ ਹੈ, ਉਨ੍ਹਾਂ ਵੀ ਮੇਰੇ ਪੁੱਤਰ ਵਰਗੀ ਮੌਤ ਮਿਲਣੀ ਚਾਹੀਦੀ। ਵਿਕਾਸ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਬਸਤੀ ਦਾਨਿਸ਼ਮੰਦਾ ਸ਼ਮਸ਼ਾਨਘਾਟ ਵਿਖੇ ਹੰਝੂ ਭਰੀਆਂ ਅੱਖਾਂ ਨਾਲ ਕੀਤਾ ਗਿਆ। ਸਾਬਕਾ ਕਾਂਗਰਸ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਮੇਤ ਕਈ ਰਾਜਨੀਤਿਕ ਤੇ ਸਮਾਜਿਕ ਨੇਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼ਾਮਲ ਹੋਏ। ਮਾਂ ਆਪਣੇ ਪੁੱਤਰ ਦੀ ਮੌਤ 'ਤੇ ਵਾਰ-ਵਾਰ ਬੇਹੋਸ਼ ਹੋ ਰਹੀ ਸੀ, ਜਿਸ ਨਾਲ ਮੌਜੂਦ ਲੋਕ ਭਾਵੁਕ ਹੋ ਗਏ। ਮੁਲਜ਼ਮ ਦੀ ਖੁੱਲ੍ਹੀ ਧਮਕੀ ਨੇ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੂੰ ਡਰਾ ਦਿੱਤਾ ਸਥਾਨਕ ਲੋਕਾਂ ਅਨੁਸਾਰ ਮੁਲਜ਼ਮ ਕਾਲੂ ਦੇ ਦੋ ਮੋਬਾਈਲ ਫੋਨ ਘਟਨਾ ਸਥਾਨ 'ਤੇ ਡਿੱਗ ਗਏ ਸਨ ਤੇ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਕਾਲੂ ਘਟਨਾ ਤੋਂ ਲਗਪਗ 15 ਮਿੰਟ ਬਾਅਦ ਘਟਨਾ ਸਥਾਨ 'ਤੇ ਵਾਪਸ ਆਇਆ ਤੇ ਲੋਕਾਂ ਨੂੰ ਫ਼ੋਨ ਵਾਪਸ ਕਰਨ ਦੀ ਧਮਕੀ ਦਿੰਦਾ ਰਿਹਾ। ਇਸ ਤੋਂ ਇਲਾਵਾ, ਉਸਨੇ ਖੁੱਲ੍ਹ ਕੇ ਐਲਾਨ ਕੀਤਾ ਕਿ ਜੋ ਵੀ ਉਸਦੇ ਵਿਰੁੱਧ ਗਵਾਹੀ ਦੇਵੇਗਾ ਉਸਨੂੰ ਮਾਰ ਦਿੱਤਾ ਜਾਵੇਗਾ। ਥਾਣਾ ਡਿਵੀਜ਼ਨ ਨੰਬਰ 5 ਦੇ ਐੱਸਐੱਚਓ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਹੈ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ, ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਝਗੜੇ ਤੋਂ ਬਾਅਦ ਹੋਇਆ ਹਮਲਾ, ਨਸ਼ੇ ਦਾ ਦੱਸਿਆ ਜਾ ਰਿਹਾ ਕਾਰਨ ਲੋਕਾਂ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਜਲੰਧਰ ਦੇ ਸ਼ਿਵਾਜੀ ਨਗਰ ਇਲਾਕੇ ’ਚ ਕਿਸੇ ਗੱਲ ਨੂੰ ਲੈ ਕੇ ਵਿਕਾਸ ਤੇ ਕੁਝ ਨੌਜਵਾਨਾਂ ਦਰਮਿਆਨ ਝਗੜਾ ਹੋ ਗਿਆ ਸੀ।
ਇਸ ਦੌਰਾਨ ਮੁਲਜ਼ਮ ਕਾਲੂ ਨੇ ਚਾਕੂ ਨਾਲ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਵਿਕਾਸ ’ਤੇ ਹਮਲਾ ਹੋਇਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵਿਕਾਸ ਖੂਨ ਨਾਲ ਲੱਥਪੱਥ ਹਾਲਤ ’ਚ ਪਿਆ ਹੋਇਆ ਸੀ। ਅੰਗੁਰਾਲ ਨੇ ਇਸ ਹੱਤਿਆ ਪਿੱਛੇ ਨਸ਼ੇ ਨੂੰ ਮੁੱਖ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਬਸਤੀ ਦਾਨਿਸ਼ਮੰਦਾ ਇਲਾਕੇ ’ਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ ਤੇ ਇਹ ਘਟਨਾ ਵੀ ਨਸ਼ੇ ਕਾਰਨ ਵਾਪਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਤੀਜੇ ਦੀ ਹੱਤਿਆ ਨਸ਼ੇੜੀਆਂ ਵੱਲੋਂ ਕੀਤੀ ਗਈ ਹੈ। ਧਾਲੀਵਾਲ ਕਾਦੀਆਂ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਕਾਲੂ ਨੇ ਨਾਲ ਲਿਆਂਦੀਆਂ ਸ਼ਰਾਬ ਦੀਆਂ ਬੋਤਲਾਂ ਜਾਣਕਾਰੀ ਮੁਤਾਬਕ ਮੁਲਜ਼ਮ ਕਾਲੂ ਧਾਲੀਵਾਲ ਕਾਦੀਆਂ ’ਚ ਕਰਵਾਏ ਇਕ ਸਮਾਰੋਹ ’ਚ ਆਪਣੇ ਸਾਥੀਆਂ ਦੇ ਨਾਲ ਗਿਆ ਸੀ। ਉੱਥੋਂ ਵਾਪਸ ਆਉਂਦਿਆਂ ਉਸ ਨੇ ਕੁਝ ਸ਼ਰਾਬ ਦੀਆਂ ਬੋਤਲਾਂ ਲਿਆਂਦੀਆਂ ਕਰੀਬ ਛੇ ਬੋਤਲਾਂ ਸ਼ਰਾਬ ਉਸ ਨੇ ਦੋਸਤਾਂ ਦੇ ਨਾਲ ਪੀਤੀ, ਜਿਸ ਤੋਂ ਬਾਅਦ ਝਗੜਾ ਹੋਇਆ ਤੇ ਘਟਨਾ ਹੱਤਿਆ ਤੱਕ ਪਹੁੰਚ ਗਈ। ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਏਡੀਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦੇਰ ਰਾਤ ਕਾਲੂ ਦੇ ਘਰ ’ਤੇ ਛਾਪਾ ਮਾਰਿਆ ਪਰ ਉਹ ਫਰਾਰ ਸੀ, ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ 5 ’ਚ ਐੱਫਆਈਆਰ ਦਰਜ ਕੀਤੀ ਗਈ ਹੈ।