ਨਵ-ਨਿਯੁਕਤ ਸਾਂਝ ਕਮੇਟੀ ਦੇ ਉਦੇਸ਼ ਦੱਸੇ
ਰਾਕੇਸ਼ ਗਾਂਧੀ, ਜਲੰਧਰ : ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਲਾਈਨਜ਼ ਵਿਖੇ ਇਕ ਮੀਟਿੰਗ ਕਰਵਾਈ ਗਈ ਜਿਸ 'ਚ ਸਾਂਝ ਕੇਂਦਰ ਦੇ ਇੰਚਾਰਜ ਤੇ ਸਾਂਝ ਕਮੇਟੀ ਦੇ ਨਵੇਂ ਮੈਂਬਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ, ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪੋ੍ਗਰਾਮ ਅਫ਼ਸਰ, ਜ਼ਿਲ੍ਹਾ ਰੈੱਡ ਕਰਾਸ ਅਫ਼ਸਰ ਆਦਿ ਸਮੇਤ 30 ਨਿੱਜੀ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
Publish Date: Wed, 08 May 2024 09:23 PM (IST)
Updated Date: Wed, 08 May 2024 09:23 PM (IST)
ਰਾਕੇਸ਼ ਗਾਂਧੀ, ਜਲੰਧਰ : ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਲਾਈਨਜ਼ ਵਿਖੇ ਇਕ ਮੀਟਿੰਗ ਕਰਵਾਈ ਗਈ ਜਿਸ 'ਚ ਸਾਂਝ ਕੇਂਦਰ ਦੇ ਇੰਚਾਰਜ ਤੇ ਸਾਂਝ ਕਮੇਟੀ ਦੇ ਨਵੇਂ ਮੈਂਬਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ, ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪੋ੍ਗਰਾਮ ਅਫ਼ਸਰ, ਜ਼ਿਲ੍ਹਾ ਰੈੱਡ ਕਰਾਸ ਅਫ਼ਸਰ ਆਦਿ ਸਮੇਤ 30 ਨਿੱਜੀ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦਾ ਮੁੱਖ ਫੋਕਸ ਨਵ-ਨਿਯੁਕਤ ਸਾਂਝ ਕਮੇਟੀ ਦੀ ਰਸਮੀ ਜਾਣ-ਪਛਾਣ ਕਰਨਾ ਤੇ ਸਾਰੇ ਹਾਜ਼ਰੀਨ ਨੂੰ ਇਸ ਦੀਆਂ ਕਾਰਜ ਪ੍ਰਣਾਲੀਆਂ ਤੇ ਉਦੇਸ਼ਾਂ ਬਾਰੇ ਦੱਸਣਾ ਸੀ। ਇਸ ਤੋਂ ਬਾਅਦ, ਜਨਤਾ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਤੇ ਲੰਬਿਤ ਕੰਮਾਂ ਨੂੰ ਸੁਚਾਰੂ ਬਣਾਉਣ ਲਈ ਸਾਂਝ ਦੇ ਪੁਲਿਸ ਕਰਮਚਾਰੀਆਂ ਨਾਲ ਇਕ ਸੈਸ਼ਨ ਕਰਵਾਇਆ।