ਨਵੇਂ ਆਰਟੀਏ ਮਨਜੀਤ ਸਿੰਘ ਨੇ ਸੰਭਾਲਿਆ ਚਾਰਜ
ਨਵੇਂ ਆਰਟੀਏ ਨੇ ਜੁਆਇਨ ਕਰਦਿਆਂ ਹੀ ਗੱਡੀ ਦੀ ਪਾਸਿੰਗ ਤੇ ਹੋਰ ਸਮੱਸਿਆਵਾਂ ਲੈ ਕੇ ਮਿਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਾਰੇ ਕੰਮ ਲਾਈਨ ਉਤੇ ਲਿਆਂਦੇ ਜਾਣਗੇ। ਮਨਜੀਤ ਸਿੰਘ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਵਿਚ ਬਤੌਰ ਡਿਪਟੀ ਟਰਾਂਸਪੋਰਟ ਕਮਿਸ਼ਨਰ ਸੇਵਾਵਾਂ ਦੈ ਰਹੇ ਹਨ।
Publish Date: Tue, 17 Jan 2023 03:10 PM (IST)
Updated Date: Tue, 17 Jan 2023 03:12 PM (IST)
ਜਤਿੰਦਰ ਪੰਮੀ, ਜਲੰਧਰ : ਪੰਜਾਬ ਸਰਕਾਰ ਵਁਲੋਂ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਵਿਚੋਂ ਜਲੰਧਰ ਦੇ ਆਰਟੀਏ ਦਾ ਵਾਧੂ ਚਾਰਜ ਦੇਣ ਉਪਰੰਤ ਨਵੇਂ ਆਰਟੀਏ ਮਨਜੀਤ ਸਿੰਘ ਨੇ ਮੰਗਲਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ। ਨਵੇਂ ਆਰਟੀਏ ਨੇ ਜੁਆਇਨ ਕਰਦਿਆਂ ਹੀ ਗੱਡੀ ਦੀ ਪਾਸਿੰਗ ਤੇ ਹੋਰ ਸਮੱਸਿਆਵਾਂ ਲੈ ਕੇ ਮਿਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਾਰੇ ਕੰਮ ਲਾਈਨ ਉਤੇ ਲਿਆਂਦੇ ਜਾਣਗੇ। ਮਨਜੀਤ ਸਿੰਘ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਵਿਚ ਬਤੌਰ ਡਿਪਟੀ ਟਰਾਂਸਪੋਰਟ ਕਮਿਸ਼ਨਰ ਸੇਵਾਵਾਂ ਦੈ ਰਹੇ ਹਨ।