ਸਮੂਹਿਕ ਆਨੰਦ ਕਾਰਜਾਂ ਲਈ 7 ਫਰਵਰੀ ਤੱਕ ਨਾਂ ਦਰਜ ਕਰਵਾਉਣ ਲੋੜਵੰਦ ਜੋੜੀਆਂ : ਖ਼ਾਲਸਾ
ਸਮੂਹਿਕ ਆਨੰਦ ਕਾਰਜਾਂ ਲਈ 7 ਫਰਵਰੀ ਤੱਕ ਦਰਜ ਕਰਵਾਉਣ ਲੋੜਵੰਦ-ਖ਼ਾਲਸਾ
Publish Date: Thu, 22 Jan 2026 08:04 PM (IST)
Updated Date: Fri, 23 Jan 2026 04:13 AM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਰਾਮਦਾਸ ਜੀ ਆਨੰਦ ਕਾਰਜ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਸਮੂਹਿਕ ਆਨੰਦ ਕਾਰਜ 8 ਮਾਰਚ ਨੂੰ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਮੂਹਿਕ ਆਨੰਦ ਕਾਰਜਾਂ ’ਚ ਸ਼ਮੂਲੀਅਤ ਲਈ ਲੋੜਵੰਦ ਜੋੜੀਆਂ ਦੇ ਪਰਿਵਾਰ ਆਪਣੇ ਨਾਮ 7 ਫਰਵਰੀ ਤੋਂ ਪਹਿਲਾਂ ਸੁਸਾਇਟੀ ਦੇ ਹੈੱਡ ਕੁਆਰਟਰ ਗੁਰੂ ਨਾਨਕ ਸਟੂਡੀਓ ’ਚ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਸਥਾਨ ਗੁਰੂਦੁਆਰਾ ਦੇਹਰਾ ਸਾਹਿਬ ਜੰਡਿਆਲਾ-ਭੰਗਾਲਾ ਨੂਰਮਹਿਲ ਰੋਡ ਵਿਖੇ 11 ਲੜਕੀਆਂ ਦਾ ਸਮੂਹਿਕ ਆਨੰਦ ਕਾਰਜ ਸਮਾਗਮ ਕਰਵਾਇਆ ਜਾ ਰਿਹਾ ਹੈ। ਆਨੰਦ ਕਾਰਜ ਸਮਾਗਮਾਂ ਮੌਕੇ ਪ੍ਰਬੰਧਕਾਂ ਵੱਲੋਂ ਨਵੀਆਂ ਵਿਆਹੀਆਂ ਜੋੜੀਆਂ ਨੂੰ ਰੋਜ਼ਾਨਾ ਵਰਤੋਂ ’ਚ ਆਉਣ ਵਾਲਾ ਲੋੜੀਂਦਾ ਸਾਮਾਨ ਵੀ ਦਿੱਤਾ ਜਾਂਦਾ ਹੈ।