ਨੰਗਲ ਬੇਟ ਆਲੋਵਾਲ ਦਾ ਪੇਂਡੂ ਖੇਡ ਮੇਲਾ ਸਮਾਪਤ
ਨੰਗਲ ਬੇਟ ਆਲੋਵਾਲ ਦਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
Publish Date: Wed, 26 Nov 2025 04:07 PM (IST)
Updated Date: Wed, 26 Nov 2025 04:08 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਸੰਧੂ ਦੀ ਸਾਲਾਨਾ ਬਰਸੀ ਨੂੰ ਪੰਜ ਦਿਨਾ ਸਮਾਗਮ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਵਿਖੇ ਕਰਵਾਏ ਗਏ। ਇਸ ਦੌਰਾਨ ਪੇਂਡੂ ਖੇਡ ਮੇਲਾ ਮੁਕਬਾਲਾ ਵੀ ਕਰਵਾਇਆ ਗਿਆ। 21 ਨਵੰਬਰ ਨੂੰ ਸ੍ਰੀ ਆਖੰਠ ਸਾਹਿਬ ਆਰੰਭ ਕਰਵਾਏ, 22 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, 23 ਨੂੰ ਸਮੂਹਿਕ ਆਨੰਦ ਕਾਰਜ 30 ਲੜਕੀਆਂ ਦੇ ਕਰਵਾਏ, 24 ਨੂੰ ਲੜਕਿਆਂ ਦੇ ਕਬੱਡੀ ਮੁਕਾਬਲੇ ਤੇ ਬੈਲਾਂ ਦੀ ਹਲਟੀ ਦੌੜ ਕਰਵਾਏ, 25 ਨੂੰ ਅੱਖਾਂ ਦਾ ਕੈਂਪ ਕਬੱਡੀ ਕੱਪ ਟੂਰਨਾਮੈਂਟ ਲੜਕੇ ਲੜਕੀਆਂ ਆਲ ਓਪਨ ਦੇ ਮੁਕਾਬਲੇ ਕਰਵਾਏ। ਜੇਤੂ ਟੀਮਾਂ ਦਾ ਯਾਦਗਾਰੀ ਚਿੰਨ੍ਹ ਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਦਾਨੀ ਸੱਜਣਾਂ ਦਾ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਡਾ. ਅਮਰਜੋਤ ਸਿੰਘ ਸੰਧੂ, ਬੀਬੀ ਕਰਮਜੀਤ ਕੌਰ ਸੰਧੂ, ਬਲਦੇਵ ਸਿੰਘ, ਭਾਈ ਵਿਰਸਾ ਸਿੰਘ ਖਾਲਸਾ, ਭਾਈ ਦਾਰਾ ਸਿੰਘ, ਬਾਬਾ ਬਲਬੀਰ ਸਿੰਘ, ਕੁਲਦੀਪ ਸਿੰਘ ਸਰਪੰਚ ਆਲੋਵਾਲ, ਜਗਤਾਰ ਸਰਪੰਚ ਨੰਗਲ, ਹਰਮੇਸ਼, ਹਰਜਿੰਦਰ ਸਿੰਘ ਖਹਿਰਾ, ਸੁਰਿੰਦਰ ਸਿੰਘ ਪਵਾਰ, ਗੁਰਮੇਲ ਸਿੰਘ ਤੇ ਬਲਜੀਤ ਕੌਰ ਆਦਿ ਹਾਜ਼ਰ ਸਨ।