ਅਧਿਆਪਕ ਦਾਦਰੀਆ ਬਣੇ ਐੱਨਸੀਸੀ ਦੇ ਸੈਕਿੰਡ ਰੈਂਕ ਅਫ਼ਸਰ
ਮਦਰਜ਼ ਪ੍ਰਾਈਡ ਸਕੂਲ ਦੇ ਅਧਿਆਪਕ ਸੌਰਵ ਦਾਦਰੀਆ ਬਣੇ ਐਨਸੀਸੀ ਦੇ ਸੈਕਿੰਡ ਰੈਂਕ ਅਫ਼ਸਰ
Publish Date: Thu, 29 Jan 2026 09:56 PM (IST)
Updated Date: Thu, 29 Jan 2026 09:58 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਅਧਿਆਪਕ ਸੌਰਵ ਦਾਦਰੀਆ ਦੀ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਵਿਚ ਬਤੌਰ ਸੈਕਿੰਡ ਰੈਂਕ ਅਫ਼ਸਰ ਤਰੱਕੀ ਹੋਈ ਹੈ। ਇਸ ਸਬੰਧੀ ਪਾਈਪਿੰਗ ਸਮਾਗਮ 21 ਪੰਜਾਬ ਬਟਾਲੀਅਨ ਐੱਨ.ਸੀ.ਸੀ. ਕਪੂਰਥਲਾ ਯੂਨਿਟ ਵਿਖੇ ਕਰਵਾਇਆ ਗਿਆ, ਜਿੱਥੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ. ਚੌਹਾਨ ਅਤੇ ਐਡਮਿਨ ਅਫ਼ਸਰ ਕਰਨਲ ਸੁਰਿੰਦਰ ਪਾਲ ਸਿੰਘ ਨੇ ਸੌਰਵ ਦਾਦਰੀਆ ਦੀ ਵਰਦੀ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਰੈਂਕ ਪ੍ਰਦਾਨ ਕੀਤਾ। ਇਸ ਪ੍ਰਾਪਤੀ ’ਤੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਦੀ ਸਰਪ੍ਰਸਤੀ ਹੇਠ ਸਕੂਲ ਵਿਚ ਵਿਸ਼ੇਸ਼ ਸਭਾ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਰਜਨੀ ਬਾਲਾ ਅਤੇ ਵਾਈਸ ਪ੍ਰਿੰਸੀਪਲ ਬਲਜੀਤ ਕੌਰ ਨੇ ਸੌਰਵ ਦਾਦਰੀਆ ਦਾ ਸਨਮਾਨ ਕੀਤਾ ਅਤੇ ਵਿਦਿਆਰਥੀਆਂ ਦੇ ਵਿਕਾਸ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਗੱਲਬਾਤ ਕਰਦਿਆਂ ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਸੌਰਵ ਦਾਦਰੀਆ ਪਿਛਲੇ ਚਾਰ ਸਾਲਾਂ ਤੋਂ ਸਕੂਲ ਵਿੱਚ ਐੱਨ.ਸੀ.ਸੀ ਅਤੇ ਐੱਨ.ਐੱਸ.ਐੱਸ ਯੂਨਿਟਾਂ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਦਾਦਰੀਆ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਵਿਚ ਇਹ ਯੂਨਿਟਾਂ ਸ਼ੁਰੂ ਹੋ ਸਕੀਆਂ ਹਨ ਅਤੇ ਇਸ ਸਮੇਂ ਕੈਡਿਟਾਂ ਦਾ ਤੀਜਾ ਬੈਚ ਸਿਖਲਾਈ ਲੈ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਸੌਰਵ ਦਾਦਰੀਆ ਤੇ ਉਨ੍ਹਾਂ ਦੀ ਐੱਨਸੀਸੀ ਟੀਮ ਦੀ ਸਮਾਜ ਸੇਵਾ ਦੀ ਭਾਵਨਾ ਦੀ ਵੀ ਸ਼ਲਾਘਾ ਕੀਤੀ। ਸਟੇਜ ਸੰਚਾਲਨ ਮੈਡਮ ਰਾਜਵੀਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਲਵਿਸ਼ ਜੋਸ਼ੀ, ਵਰੁਨ, ਪੰਕਜਜੀਤ ਕੌਰ, ਸੰਦੀਪ ਗਿੱਲ ਤੇ ਸੁਰੇਖਾ ਅਗਰਵਾਲ ਆਦਿ ਹਾਜ਼ਰ ਸਨ।