ਮਦਰਜ਼ ਪ੍ਰਾਈਡ ਸਕੂਲ ’ਚ ਗ੍ਰੈਜੂਏਸ਼ਨ ਡਿਗਰੀਆਂ ਦੇ ਕੇ ਸਨਮਾਨੇ ਵਿਦਿਆਰਥੀ
ਮਦਰਜ਼ ਪ੍ਰਾਈਡ ਸਕੂਲ ਦਾ ਹੋਇਆ ‘ਇਨਾਮ ਵੰਡ ਸਮਾਰੋਹ’
Publish Date: Sat, 20 Dec 2025 09:21 PM (IST)
Updated Date: Sat, 20 Dec 2025 09:25 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ ਵਿਚ ਸਕੂਲ ਦੀ 20ਵੀਂ ਵਰ੍ਹੇਗੰਢ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਤਾਰਾ ਚੰਦ ਸਾਬਕਾ ਐੱਮਸੀ, ਨਿਰਮਲ ਸਿੰਘ ਸਰਾਭਾ ਸ਼ਹਿਰੀ ਪ੍ਰਧਾਨ ‘ਆਪ’, ਵਿਪਨ ਪੁਰੀ ਸਮਾਜ ਸੇਵਕ, ਪ੍ਰੇਮ ਲਤਾ, ਪ੍ਰਕਾਸ਼ ਤੇ ਸ਼੍ਰੀ ਨਰੇਸ਼ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਐਡਵੋਕੇਟ ਸ਼ਿਵ ਕਰਨ ਮਲਹੋਤਰਾ, ਸ਼ਿਵ ਪ੍ਰਕਾਸ਼ ਸਮਾਜ ਸੇਵਕ, ਮਨਜੋਤ ਸਿੰਘ ਸੰਚਾਲਕ ਆਈਲੈਸਟ ਅਕੈਡਮੀ ਤੇ ਬਲਵਿੰਦਰ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ, ਸਕਿੱਟਾਂ, ਕੋਰੀਓਗ੍ਰਾਫ਼ੀਆਂ, ਭੰਗੜਾ ਤੇ ਗਿੱਧਾ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਹਆ ਗਿਆ। ਇਸ ਮੌਕੇ ਸ਼ਿਵ ਪ੍ਰਕਾਸ਼ ਨੇ ਕਿਹਾ ਕਿ ਇਹ ਸਕੂਲ ਪਿਛਲੇ 20 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਕੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਪ੍ਰਿੰਸੀਪਲ ਰਜਨੀ ਬਾਲਾ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਨ ਚਾਨਣਾ ਪਾਇਆ ਗਿਆ। ਇਸ ਮੌਕੇ ਚੇਅਰਪਰਸਨ ਅਰੁਣ ਜੱਸਲ, ਪ੍ਰਿੰਸੀਪਲ ਰਜਨੀ ਬਾਲਾ ਤੇ ਵਾਈਸ ਪ੍ਰਿੰਸੀਪਲ ਬਲਜੀਤ ਕੌਰ ਵਲੋਂ ਕੇਜੀ ਵਿੰਗ ਦੇ ਬੱਚਿਆਂ ਨੂੰ ਗ੍ਰੈਜਏਸ਼ਨ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਵਲੋਂ ਸਤਿੰਦਰ ਸਰਤਾਜ ਦਾ ਗੀਤ ‘ਦਿਲਾਂ ਵਾਲੇ ਜ਼ਿੰਦਰੇ ਦੀ, ਚਾਬੀ ਲੱਭ ਗਈ’ ਪੇਸ਼ ਕੀਤਾ ਗਿਆ, ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਸਕੂਲ ਵਿਚ ਅੰਗਰੇਜ਼ੀ ਤੇ ਮੈਥ ਵਿਸ਼ੇ ਦੀਆਂ ਲੱਗਦੀਆਂ ਸਪੈਸ਼ਲ ਕਲਾਸਾਂ ਦੀਆਂ ਤਸਵੀਰਾਂ ਪ੍ਰੋਜੈਕਟਰ ਰਾਹੀਂ ਦਿਖਾਈਆਂ ਗਈਆਂ। ਸਟੇਜ ਸੈਕਟਰੀ ਦੀ ਭੂਮਿਕਾ ਪੰਕਜਜੀਤ ਕੌਰ ਤੇ ਰਾਜਵੀਰ ਕੌਰ ਨੇ ਬਾਖ਼ੂਬੀ ਨਿਭਾਈ। ਅਖ਼ੀਰ ਵਿਚ ਚੇਅਰਪਰਸਨ ਅਰੁਣ ਜੱਸਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਸਿੰਘ ਵਾਲੀਆ ਚੇਅਰਮੈਨ ਸੇਵਾ, ਗੁਰਪ੍ਰੀਤ ਸਿੰਘ ਲਾਡੀ ਪੰਚ, ਗੁਰਪ੍ਰੀਤ ਸਿੰਘ ਵਿੱਕੀ, ਪੰਡਤ ਸਮਸ਼ੇਰ, ਇੰਦਰਜੀਤ ਸਿੰਘ ਰਾਜਾ, ਨਿਰਮਲ ਸਿੰਘ ਟੁਰਨਾ ਸਰਪੰਚ ਸਲੈਚਾਂ, ਰਾਜਵਿੰਦਰ ਸਿੰਘ ਰਾਜਾ, ਰਾਹੁਲ ਕੁਮਾਰ, ਮੈਡਮ ਸਾਖ਼ਸ਼ੀ ਗੁਪਤਾ, ਕਿਰਨ ਦੇਵਗੁਣ, ਐੱਨਐੱਸਐੱਸ ਇੰਚਾਰਜ ਸੌਰਵ ਦਾਦਰੀਆ, ਪੰਕਜਜੀਤ ਕੌਰ, ਡੀਪੀਈ ਰਾਕੇਸ਼ ਕੁਮਾਰ, ਸੁਰੇਖਾ ਅਗਰਵਾਲ, ਸੰਦੀਪ ਕੌਰ ਆਦਿ ਹਾਜ਼ਰ ਸਨ।