ਧੀ ਨੂੰ ਮਿਲ ਕੇ ਮੁੜੀ ਮਾਂ ਦੀ ਪੁੱਤ ਸਣੇ ਮੌਤ: ਵਿਦੇਸ਼ੋਂ ਆਈ ਧੀ ਨੂੰ ਕੀ ਪਤਾ ਸੀ ਕਿ ਮਾਂ-ਵੀਰ ਦੀ ਇਹ ਹੋਵੇਗੀ ਆਖ਼ਰੀ ਮੁਲਾਕਾਤ !
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਡਿੱਗੀ ਤੇ ਉਨਾਂ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਮਾਂ-ਪੁੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਬਲੈਰੋ ਚਾਲਕ ਸਣੇ ਦੋ ਹੋਰ ਲੋਕ ਵੀ ਗੰਭੀਰ ਜ਼ਖ਼ਮੀ ਹੋ ਗਏ।
Publish Date: Wed, 11 Mar 2026 08:48 AM (IST)
Updated Date: Wed, 11 Mar 2026 08:54 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਮਾਂ-ਪੁੱਤ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੇਐੱਮਐੱਸ ਕਾਲਜ ਦਸੂਹਾ ਦੀ ਮੁੱਖ ਪ੍ਰਬੰਧਕ ਸ਼ਬਨਮ ਸੈਣੀ, ਉਨ੍ਹਾਂ ਦੇ ਪੁੱਤਰ ਤੁਸ਼ਾਂਤ (18) ਤੇ ਰਾਹੁਲ ਉਰਫ ਮਿੱਠੂ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਇਹ ਹਾਦਸਾ ਸੋਮਵਾਰ ਰਾਤ ਕਰੀਬ ਪੌਣੇ 9 ਵਜੇ ਉਦੋਂ ਵਾਪਰਿਆ, ਜਦੋਂ ਸ਼ਬਨਮ ਸੈਣੀ ਆਪਣੇ ਪੁੱਤਰ ਤੁਸ਼ਾਂਤ ਨਾਲ ਕਾਰ ’ਤੇ ਜਲੰਧਰ ਆਪਣੀ ਧੀ ਜਿਹੜੀ ਵਿਦੇਸ਼ ਤੋਂ ਆਈ ਹੈ, ਨੂੰ ਉਸ ਦੇ ਸਹੁਰਾ ਘਰ ਜਲੰਧਰ ਛੱਡ ਕੇ ਵਾਪਸ ਦਸੂਹਾ ਜਾ ਰਹੀ ਸੀ। ਇਸ ਦੌਰਾਨ ਚੌਲਾਂਗ ਟੋਲ ਪਲਾਜ਼ਾ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਅੱਗੇ ਖੜ੍ਹੀ ਬਲੈਰੋ ਗੱਡੀ ਪਿੱਛੇ ਜਾ ਟਕਰਾਈ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਡਿੱਗੀ ਤੇ ਉਨਾਂ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਮਾਂ-ਪੁੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਬਲੈਰੋ ਚਾਲਕ ਸਣੇ ਦੋ ਹੋਰ ਲੋਕ ਵੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਚੌਲਾਂਗ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਸ਼ਬਨਮ, ਤੁਸ਼ਾਂਤ ਤੇ ਬਲੈਰੋ ਸਵਾਰ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਲੈਰੋ ਚਾਲਕ ਨੂੰ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਟਾਂਡਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।