ਲੋਹੀਆਂ ’ਚ ਖੇਤ ’ਚ ਕੰਮ ਕਰਨ ਵਾਲੀ ਮਾਂ-ਧੀ ਨਾਲ ਸਮੂਹਕ ਜਬਰ-ਜਨਾਹ
ਲੋਹੀਆਂ ’ਚ ਖੇਤ ’ਚ ਕੰਮ ਕਰਨ ਵਾਲੀ ਮਾਂ-ਬੇਟੀ ਨਾਲ ਸਮੂਹਕ ਜ਼ਬਰਜਨਾਹ
Publish Date: Thu, 27 Nov 2025 09:46 PM (IST)
Updated Date: Thu, 27 Nov 2025 09:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਹੀਆਂ ਦੇ ਪਿੰਡ ਕੰਗ ਕਲਾ ’ਚ ਖੇਤਾਂ ’ਚ ਕੰਮ ਕਰਨ ਵਾਲੀ ਮਾਂ ਤੇ ਬੇਟੀ ਨਾਲ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਸਮੂਹਕ ਜਬਰ-ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਦੇਰ ਰਾਤ ਲਗਪਗ 1:30 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਇਕ ਕਿਸਾਨ ਦੇ ਖੇਤ ’ਚ ਮਜ਼ਦੂਰੀ ਕਰਦਾ ਹੈ। ਕਿਸਾਨ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ ਤੇ ਮਾਂ-ਧੀ ਰੋਜ਼ਾਨਾ ਖੇਤਾਂ ’ਚ ਕੰਮ ਕਰਦੀਆਂ ਸਨ। ਰਾਤ ਨੂੰ ਚਾਰ ਅਣਪਛਾਤੇ ਨੌਜਵਾਨ ਖੇਤਾਂ ’ਚ ਪੁੱਜੇ ਤੇ ਪਹਿਲਾਂ ਦੋਵੇਂ ਨੂੰ ਬੰਨ੍ਹਿਆ ਤੇ ਫਿਰ ਸਮੂਹਿਕ ਜਬਰ ਜਨਾਹ ਕੀਤਾ। ਪੀੜਤ ਧਿਰ ਦੀ ਸ਼ਿਕਾਇਤ ’ਤੇ ਥਾਣਾ ਲੋਹੀਆਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਲਈ ਹਰ ਸੰਭਵ ਸੁਰਾਗ ਖੰਘਾਲੇ ਜਾ ਰਹੇ ਹਨ। ਇਸ ਘਟਨਾ ਨਾਲ ਪਿੰਡ ਕੰਗ ਕਲਾਂ ਤੇ ਆਸ-ਪਾਸ ਦੇ ਲੋਕ ਡਰ ਦੇ ਸਾਏ ’ਚ ਹਨ ਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।