ਵਿਧਾਇਕਾ ਮਾਨ ਵੱਲੋਂ ਸ੍ਰੀ ਰਾਮ ਤੀਰਥ ਯਾਤਰਾ ਲਈ ਬੱਸਾਂ ਰਵਾਨਾ
ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਸ੍ਰੀ ਰਾਮ ਤੀਰਥ ਯਾਤਰਾ ਲਈ ਬੱਸਾਂ ਰਵਾਨਾ ਕੀਤੀਆਂ
Publish Date: Sat, 15 Nov 2025 08:26 PM (IST)
Updated Date: Sat, 15 Nov 2025 08:29 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਾਰਮਿਕ ਸਥਾਨਾਂ ਲਈ ਸ਼ੁਰੂ ਕੀਤੀ ਯਾਤਰਾ ਯੋਜਨਾ ਤਹਿਤ ਐੱਮਐੱਲਏ ਇੰਦਰਜੀਤ ਕੌਰ ਮਾਨ ਨੇ ਨੂਰਮਹਿਲ ਦੇ ਮੁਹੱਲਾ ਫਲਾਈਵਾਲਾ ਨੇੜੇ ਜਲੰਧਰੀ ਗੇਟ ਤੋਂ ਯਾਤਰਾ ਬੱਸਾਂ ਨੂੰ ਰਵਾਨਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਗਵਾਨ ਸ਼੍ਰੀ ਵਾਲਮੀਕਿ ਜੀ ਮੰਦਰ ਵਿਖੇ ਮੱਥਾ ਟੇਕਿਆ ਤੇ ਸ੍ਰੀ ਰਾਮ ਤੀਰਥ ਯਾਤਰਾ ਲਈ ਭੇਜੇ ਗਏ ਯਾਤਰੀਆਂ ਦੀ ਸੁਖ-ਸ਼ਾਂਤੀ ਭਰੀ ਯਾਤਰਾ ਦੀ ਕਾਮਨਾ ਕੀਤੀ। ਐੱਮਐੱਲਏ ਮਾਨ ਨੇ ਤਰਨਤਾਰਨ ਹਲਕੇ ’ਚ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਨੂਰਮਹਿਲ ਦੇ ਪੁਰਾਣੇ ਬੱਸ ਅੱਡੇ ਵਿਖੇ ਲੱਡੂ ਵੰਡ ਕੇ ਵੋਟਰਾਂ ਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਟਾਹਲੀ, ਪ੍ਰਮੋਦ ਸੇਖੜੀ, ਲਖਵੀਰ ਸਿੰਘ ਉੱਪਲ (ਚੇਅਰਮੈਨ ਮਾਰਕੀਟ ਕਮੇਟੀ), ਗੁਰਪ੍ਰੀਤ ਸਿੰਘ ਰੰਧਾਵਾ (ਸੋਸ਼ਲ ਮੀਡੀਆ ਇੰਚਾਰਜ), ਰਕੇਸ਼ ਅਰੋੜਾ (ਸਿਟੀ ਪ੍ਰਧਾਨ), ਮਨੋਜ ਬਤਰਾ (ਬਲਾਕ ਪ੍ਰਧਾਨ), ਦਵਿੰਦਰ ਸੰਧੂ, ਰਜੀਵ ਮਿਸਰ, ਪ੍ਰੇਮ ਕੁਮਾਰ ਰਾਜੂ, ਰਜਨੀਸ਼ ਬੱਬਰ, ਸੰਦੀਪ ਤਕਿਆਰ, ਰਕੇਸ਼ ਸ਼ਰਮਾ, ਸਾਹਿਲ ਮੈਹਨ, ਸੰਦੀਪ ਬਤਰਾ, ਸੰਜੀਵ ਵਰਮਾ, ਸ਼ਿਵਮ ਸੇਤੀਆ, ਨਰਿੰਦਰ ਕੌਰ, ਸਰਬਜੀਤ ਕੋਟਲਾ, ਕਰਨ ਨਾਹਰ (ਪ੍ਰਧਾਨ ਵਲਮੀਕ ਨੌਜਵਾਨ ਸਭਾ), ਅਜੀਤ ਸਿੱਧਮ, ਮਨਜੀਤ ਸਿੰਘ ਕੰਦੋਲਾ ਸਮੇਤ ਕਈ ਵਰਕਰ ਹਾਜ਼ਰ ਸਨ।