ਪਾਸਪੋਰਟ ਸੇਵਾ ਕੇਂਦਰ ਦਾ ਸੈਫਰਾਨ ਟਾਵਰ ’ਚ ਰਲੇਵਾਂ : ਆਰਪੀਓ
ਗੁਰੂ ਨਾਨਕ ਮਿਸ਼ਨ ਚੌਕ ਨੇੜਲੇ ਪਾਸਪੋਰਟ ਸੇਵਾ ਕੇਂਦਰ ਦਾ ਸੈਫਰਾਨ ਟਾਵਰ ’ਚ ਰਲੇਵਾਂ : ਆਰਪੀਓ
Publish Date: Tue, 13 Jan 2026 08:21 PM (IST)
Updated Date: Tue, 13 Jan 2026 08:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਮਿਸ਼ਨ ਚੌਕ ਲਾਜਪਤ ਨਗਰ ਵਿਚ ਸਥਿਤ ਪਾਸਪੋਰਟ ਸੇਵਾ ਕੇਂਦਰ ਬਦਲ ਕੇ ਜੀਟੀ ਰੋਡ ਪਰਾਗਪੁਰ ਨੇੜੇ ਪਹਿਲਾਂ ਹੀ ਚੱਲ ਰਹੇ ਸੈਫਰਾਨ ਟਾਵਰ ਦੇ ਪੀਐੱਸਕੇ ਨਾਲ ਜਾ ਰਲ਼ਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਧਿਕਾਰੀ (ਆਰਪੀਓ) ਯਸ਼ਪਾਲ ਨੇ ਦੱਸਿਆ ਕਿ ਇਹ ਕਦਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐੱਮਈਏ) ਵੱਲੋਂ ਪਾਸਪੋਰਟ ਸੇਵਾਵਾਂ ਨੂੰ ਸੁਚੱਜਾ ਬਣਾਉਣ ਲਈ ਉਠਾਇਆ ਗਿਆ ਹੈ। ਆਰਪੀਓ ਨੇ ਆਮ ਜਨਤਾ ਨੂੰ ਅਪੀਲ ਕੀਤੀ 14 ਜਨਵਰੀ ਜਾਂ ਉਸ ਤੋਂ ਬਾਅਦ ਪੀਐੱਸਕੇ ਐਮੀਨੈਂਟ ਮਾਲ ਵਿਚ ਪਾਸਪੋਰਟ ਅਪਾਇੰਟਮੈਂਟ ਬੁੱਕ ਕਰਨ ਵਾਲੇ ਸਾਰੇ ਬਿਨੈਕਾਰ ਆਪਣੀ ਨਿਰਧਾਰਿਤ ਤਰੀਕ ਅਤੇ ਸਮੇਂ ’ਤੇ ਪੀਐੱਸਕੇ ਸੈਫਰਾਨ ਟਾਵਰ ਪੁੱਜਣ। ਜਿਨ੍ਹਾਂ ਬਿਨੈਕਾਰਾਂ ਦੀਆਂ ਫਾਈਲਾਂ ਐਮੀਨੈਂਟ ਮਾਲ ਵਿੱਚ ਹੋਲਡ ’ਤੇ ਹਨ, ਉਨ੍ਹਾਂ ਨੂੰ ਵੀ ਕਿਹਾ ਗਿਆ ਹੈ ਕਿ ਅਸੁਵਿਧਾ ਤੋਂ ਬਚਣ ਲਈ ਆਪਣੇ ਪੈਂਡਿੰਗ ਦਸਤਾਵੇਜ਼ ਸੈਫਰਾਨ ਟਾਵਰ ਪੀਐੱਸਕੇ ਵਿੱਚ ਜਮ੍ਹਾਂ ਕਰਵਾਉਣ।