ਪਰਿਵਾਰ ਨਿਯੋਜਨ ’ਚ ਮਰਦਾਂ ਦੀ ਹਿੱਸੇਦਾਰੀ ਜ਼ਰੂਰੀ : ਡਾ. ਕੁਲਦੀਪ ਸਿੰਘ
ਪਰਿਵਾਰ ਨਿਯੋਜਨ ’ਚ ਮਰਦਾਂ ਦੀ ਹਿੱਸੇਦਾਰੀ ਜ਼ਰੂਰੀ : ਡਾ. ਕੁਲਦੀਪ ਸਿੰਘ
Publish Date: Sat, 22 Nov 2025 08:40 PM (IST)
Updated Date: Sat, 22 Nov 2025 08:43 PM (IST)
ਪੰਜਾਬੀ ਜਾਗਰਣ ਟੀਮ, ਆਦਮਪੁਰ : ਵਧਦੀ ਅਬਾਦੀ ‘ਤੇ ਕਾਬੂ ਪਾਉਣ ਤੇ ਖੁਸ਼ਹਾਲ ਪਰਿਵਾਰ ਬਣਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਪੰਦਰਵਾੜਾ ਕਰਵਾਇਆ ਜਾ ਰਿਹਾ ਹੈ। ਐੱਸਐੱਮਓ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਹਫ਼ਤੇ ਦੌਰਾਨ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਮਹੱਤਵ ਤੇ ਫਾਇਦਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ, ਜਦਕਿ ਦੂਜੇ ਹਫ਼ਤੇ ਦੌਰਾਨ ਸੇਵਾਵਾਂ ਜਿਵੇਂ ਕਿ ਅੰਤਰਾ ਇੰਜੈਕਸ਼ਨ, ਓਰਲ ਪਿਲਸ, ਕੰਡੋਮ, ਕਾਪਰ-ਟੀ, ਪੀਪੀਆਈਯੂਸੀਡੀ ਤੇ ਪੱਕੇ ਸਾਧਨ (ਨਲਬੰਦੀ, ਨਸਬੰਦੀ) ਦੀ ਉਪਲੱਬਧਤਾ ਸਬੰਧੀ ਪ੍ਰਦਾਨ ਕੀਤੀਆਂ ਜਾਣਗੀਆਂ। ਐੱਸਐੱਮਓ ਡਾ. ਕੁਲਦੀਪ ਸਿੰਘ ਨੇ ਸਟਾਫ ਨੂੰ ਹਦਾਇਤ ਦਿੱਤੀ ਕਿ ਖਾਸ ਤੌਰ ’ਤੇ ਪਰਿਵਾਰ ਨਿਯੋਜਨ ’ਚ ਮਰਦਾਂ ਦੀ ਭਾਗੀਦਾਰੀ ਵਧਾਈ ਜਾਵੇ ਤੇ ਜਿਨ੍ਹਾਂ ਪਰਿਵਾਰਾਂ ’ਚ ਦੋ ਜਾਂ ਇਸ ਤੋਂ ਵੱਧ ਬੱਚੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਤਿਆਰ ਕੀਤਾ ਜਾਵੇ।