ਉੱਥੇ ਹੀ, ਘਰਾਂ ਵਿਚ ਇਕੱਲੇ ਰਹਿਣ ਵਾਲੇ ਸਿੰਗਲ ਮੈਂਬਰਾਂ ਨੂੰ ਵੀ ਸੂਬਾ ਸਰਕਾਰ ਨੇ ਇਹ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਰਿਵਾਰ ਵਿਚ ਘੱਟੋ-ਘੱਟ ਦੋ ਮੈਂਬਰ ਹੋਣ ’ਤੇ ਹੀ ਲਾਭ ਮਿਲਦਾ ਸੀ। ਹੁਣ ਅਜਿਹੇ ਬਜ਼ੁਰਗਾਂ, ਵਿਧਵਾ ਔਰਤਾਂ ਤੇ ਹੋਰ ਲੋਕ ਜੋ ਇਕੱਲੇ ਰਹਿੰਦੇ ਹਨ, ਨੂੰ ਵੀ ਐੱਮਐੱਮਐੱਸਵਾਈ ਦਾ ਲਾਭ ਮਿਲ ਸਕੇਗਾ।

ਜਗਦੀਸ਼ ਕੁਮਾਰ, ਜਲੰਧਰ: ਸੂਬੇ ਵਿਚ ਕਰੀਬ 65 ਲੱਖ ਪਰਿਵਾਰਾਂ ਦੇ 3 ਕਰੋੜਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਇਲਾਜ਼ ਦੀ ਸਹੂਲਤ ਲਈ ਮੁੱਖ ਮੰਤਰੀ ਯੋਜਨਾ (ਐੱਮਐੱਮਐੱਸਵਾਈ) ਦੇ ਕਾਰਡ ਬਣਵਾ ਕੇ ਲਾਭ ਲੈਣ ਵਾਲਿਆਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉੱਥੇ ਹੀ, ਘਰਾਂ ਵਿਚ ਇਕੱਲੇ ਰਹਿਣ ਵਾਲੇ ਸਿੰਗਲ ਮੈਂਬਰਾਂ ਨੂੰ ਵੀ ਸੂਬਾ ਸਰਕਾਰ ਨੇ ਇਹ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਰਿਵਾਰ ਵਿਚ ਘੱਟੋ-ਘੱਟ ਦੋ ਮੈਂਬਰ ਹੋਣ ’ਤੇ ਹੀ ਲਾਭ ਮਿਲਦਾ ਸੀ। ਹੁਣ ਅਜਿਹੇ ਬਜ਼ੁਰਗਾਂ, ਵਿਧਵਾ ਔਰਤਾਂ ਤੇ ਹੋਰ ਲੋਕ ਜੋ ਇਕੱਲੇ ਰਹਿੰਦੇ ਹਨ, ਨੂੰ ਵੀ ਐੱਮਐੱਮਐੱਸਵਾਈ ਦਾ ਲਾਭ ਮਿਲ ਸਕੇਗਾ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਸਹੂਲਤ ਹੁਣ ਸ਼ੁਰੂ ਹੋ ਚੁੱਕੀ ਹੈ। ਇਸ ਲਈ ਜ਼ਰੂਰਤਮੰਦ ਨੂੰ ਇਕ ਡੈਕਲੇਰੇਸ਼ਨ ਫਾਰਮ ਭਰਨਾ ਹੋਵੇਗਾ। ਇਸ ਫਾਰਮ ਵਿਚ ਉਹ ਇਕੱਲੇ ਰਹਿਣ ਵਾਲਿਆਂ ਨੂੰ ਆਪਣਾ ਬਿਊਰਾ ਦੇਣਾ ਹੋਵੇਗਾ। ਇਸ ਦੀ ਵੈਰੀਫਿਕੇਸ਼ਨ ਵਿਧਾਇਕ, ਕੌਂਸਲਰ ਜਾਂ ਸਰਪੰਚ ਤੋਂ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਕਾਰਡ ਬਣ ਜਾਵੇਗੀ। ਹਾਲਾਂਕਿ ਪਹਿਲਾਂ ਕਈ ਬਜ਼ੁਰਗਾਂ ਨੂੰ ਕਾਰਡ ਬਣਵਾਉਣ ਲਈ ਹਸਪਤਾਲ ਵਿਚ ਭਰਤੀ ਹੋਣ ਤੱਕ ਦਾ ਇੰਤਜਾਰ ਕਰਨਾ ਪੈਂਦਾ ਸੀ। ਐਮਰਜੈਂਸੀ ਦੀ ਸਥਿਤੀ ’ਚ ਕਾਰਡ ਹਸਪਤਾਲ ’ਚ ਹੀ ਬਣਾਇਆ ਜਾਂਦਾ ਸੀ, ਜਿਸ ਕਾਰਨ ਇਲਾਜ ’ਚ ਦੇਰੀ ਅਤੇ ਮੁਸ਼ਕਲਾਂ ਆਉਂਦੀਆਂ ਸਨ। ਡਾ. ਗਰਗ ਨੇ ਦੱਸਿਆ ਕਿ ਬਿਮਾਰੀ ਦੌਰਾਨ ਸਹਾਇਤਾ ਦੀ ਘਾਟ ਵਾਲੇ ਲੋਕਾਂ ਨੂੰ ਲਾਭ ਪ੍ਰਦਾਨ ਕਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਦਮ ਚੁੱਕੇ ਗਏ ਹਨ। ਇਸ ਲਈ, ਉਨ੍ਹਾਂ ਕੋਲ ਪੰਜਾਬ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਹੋਣਾ ਲਾਜ਼ਮੀ ਹੈ।
ਇਸ ਅਧੀਨ, ਸੂਬੇ ਦੇ ਲਗਭਗ 824 ਹਸਪਤਾਲ ਪੈਨਲ ’ਚ ਸ਼ਾਮਲ ਹਨ। ਇਨ੍ਹਾਂ ’ਚ 212 ਪੰਜਾਬ ਸਰਕਾਰੀ ਹਸਪਤਾਲ, 8 ਕੇਂਦਰੀ ਸਰਕਾਰੀ ਹਸਪਤਾਲ ਅਤੇ ਲਗਭਗ 604 ਨਿੱਜੀ ਹਸਪਤਾਲ ਸ਼ਾਮਲ ਹਨ। ਸਰਕਾਰ ਨੇ ਲਗਭਗ 2,300 ਬਿਮਾਰੀਆਂ ਲਈ ਇਲਾਜ ਪੈਕੇਜ ਵਿਕਸਤ ਕੀਤੇ ਹਨ। ਇਹ ਪੈਨਲ ’ਚ ਸ਼ਾਮਲ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੋਵਾਂ ’ਚ ਮੁਫਤ ਹੋਣਗੇ। 98 ਬਿਮਾਰੀਆਂ ਲਈ ਪੈਕੇਜ ਰਿਜ਼ਰਵ ਸ਼੍ਰੇਣੀ ਵਿੱਚ ਰੱਖੇ ਗਏ ਹਨ, ਅਤੇ ਇਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ।
ਸਾਰਿਆਂ ਲਈ ਕਾਰਡ ਬਣਾਉਣ ਦੀਆਂ ਸ਼ਰਤਾਂ
ਵੋਟਰ ਆਈਡੀ ਕਾਰਡ ਹੋਣਾ ਜ਼ਰੂਰੀ
ਪਰਿਵਾਰ ਦੇ ਘੱਟੋ-ਘੱਟ ਦੋਂ ਮੈਂਬਰ ਹੋਣਾ ਜ਼ਰੂਰੀ
ਆਧਾਰ ਕਾਰਡ ਨਾਲ ਮੋਬਾਈਲ ਲਿੰਕ ਹੋਣਾ ਲਾਜ਼ਮੀ
18 ਸਾਲ ਤੋਂ ਘੱਟ ਉਮਰ ਲਈ ਜਨਮ ਪ੍ਰਮਾਣ ਪੱਤਰ ਜ਼ਰੂਰੀ
ਹੁਣ ਇਨ੍ਹਾਂ ਨੂੰ ਵੀ ਮਿਲੇਗਾ ਯੋਜਨਾ ਦਾ ਲਾਭ
ਇਕੱਲੇ ਰਹਿਣ ਵਾਲੀਆਂ ਵਿਧਵਾ ਔਰਤਾਂ
ਅਜਿਹੇ ਬਜ਼ੁਰਗ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ
ਅਜਿਹੇ ਲੋਕ ਜਿਨ੍ਹਾਂ ਦਾ ਕੋਈ ਨਹੀਂ ਤੇ ਉਹ ਇਕੱਲੇ ਰਹਿ ਰਹੇ ਹਨ।
ਵਿਦੇਸ਼ ਵਿਚ ਰਹਿਣ ਵਾਲੇ ਬੱਚਿਆਂ ਦੇ ਮਾਤਾ-ਪਿਤਾ
------