ਕੈਬਨਿਟ ਮੰਤਰੀ ਦੇ ਦਫ਼ਤਰ ’ਚ ਮਨਾਇਆ ਮੇਅਰ ਦਾ ਜਨਮਦਿਨ
ਕੈਬਨਿਟ ਮੰਤਰੀ ਦੇ ਦਫ਼ਤਰ ’ਚ ਮਨਾਇਆ ਮੇਅਰ ਵਿਨੀਤ ਧੀਰ ਦਾ ਜਨਮਦਿਨ
Publish Date: Sat, 20 Dec 2025 10:21 PM (IST)
Updated Date: Sat, 20 Dec 2025 10:25 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼ਨਿਚਰਵਾਰ ਨੂੰ ਮੇਅਰ ਵਨੀਤ ਧੀਰ ਦਾ ਜਨਮ ਦਿਨ ਕੈਬਨਿਟ ਮੰਤਰੀ ਪੰਜਾਬ ਸਰਕਾਰ ਮਹਿੰਦਰ ਭਗਤ ਦੇ ਬਸਤੀ ਨੌਂ ਸਥਿਤ ਦਫ਼ਤਰ ’ਚ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਮੇਅਰ ਵਨੀਤ ਧੀਰ ਤੋਂ ਕੇਕ ਕਟਵਾਇਆ ਗਿਆ ਤੇ ਉਨ੍ਹਾਂ ਨੂੰ ਮਿੱਠਾ ਮੂੰਹ ਕਰਵਾ ਕੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਨਾਲ ਅਤੁੱਲ ਭਗਤ ਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਤੇ ਵਰਕਰ ਮੌਜੂਦ ਰਹੇ। ਸਾਰਿਆਂ ਵੱਲੋਂ ਮੇਅਰ ਦੀ ਲੰਬੀ ਉਮਰ, ਚੰਗੀ ਸਿਹਤ ਤੇ ਸਫਲ ਕਾਰਜਕਾਲ ਲਈ ਕਾਮਨਾ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੇਅਰ ਵਨੀਤ ਧੀਰ ਇਕ ਕਰਮਠ, ਇਮਾਨਦਾਰ ਤੇ ਲੋਕ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਨੇਤਾ ਹਨ। ਜਲੰਧਰ ਸ਼ਹਿਰ ਦੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ’ਚ ਉਨ੍ਹਾਂ ਦੀ ਭੂਮਿਕਾ ਕਾਬਲੇ-ਏ-ਤਾਰੀਫ ਰਹੀ ਹੈ। ਅਤੁਲ ਭਗਤ ਨੇ ਮੇਅਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਲਗਾਤਾਰ ਵਿਕਾਸ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ ਤੇ ਆਉਣ ਵਾਲੇ ਸਮੇਂ ’ਚ ਸ਼ਹਿਰ ਨੂੰ ਹੋਰ ਆਧੁਨਿਕ ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅੰਮ੍ਰਿਤ ਪਾਲ ਸਿੰਘ, ਕੌਂਸਲਰ ਹਰਜਿੰਦਰ ਲਾਡਾ, ਕੌਂਸਲਰ ਪਤੀ ਅਯੂਬ ਦੁੱਗਲ, ਕੌਂਸਲਰ ਪਤੀ ਅਮਨ ਬੀਰਾ, ਸੌਰਭ ਸੇਠ, ਕਮਲ ਲੋਚ, ਐਡਵੋਕੇਟ ਸੰਦੀਪ ਕੁਮਾਰ ਵਰਮਾ, ਵਰੁਣ ਸੱਜਣ, ਹਿਮਾਂਸ਼ੂ ਸਬਰਵਾਲ, ਅਮਿਤ ਲੁਥਰਾ ਸਮੇਤ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਰਹੇ।