ਮੇਅਰ ਧੀਰ ਨੇ 48ਵਾਂ ਜਨਮਦਿਨ ਮਨਾਇਆ
ਮੇਅਰ ਵਿਨੀਤ ਧੀਰ ਨੇ ਆਪਣਾ 48ਵਾਂ ਜਨਮਦਿਨ ਮਨਾਇਆ , ਕੋਂਸਲਰਾਂ ਸਮੇਤ ਪਤਵੰਤਿਆਂ ਨੇ ਦਿੱਤੀ ਵਧਾਈ
Publish Date: Sat, 20 Dec 2025 08:58 PM (IST)
Updated Date: Sat, 20 Dec 2025 09:01 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ: ਮੇਅਰ ਵਨੀਤ ਧੀਰ ਨੇ ਸ਼ਨਿੱਚਰਵਾਰ ਨੂੰ 48ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਲੋਕਾਂ ਤੇ ਕੌਂਸਲਰਾਂ ਵੱਲੋਂ ਮੇਅਰ ਹਾਊਸ ਪੁੱਜ ਕੇ ਵਧਾਈ ਦਿੱਤੀ ਤੇ ਕੇਕ ਕੱਟਿਆ। ਇਸ ਤੋਂ ਪਹਿਲਾਂ ਮੇਅਰ ਨੇ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਬਕਾ ਕੌਂਸਲਰ ਸ਼ਵੇਤਾ , ਬੇਟਿਆਂ ਨਿਸ਼ਾਂਤ ਧੀਰ ਅਤੇ ਪ੍ਰੀਆਂਸ਼ ਧੀਰ ਨੇ ਜਿਥੇ ਉਨ੍ਹਾਂ ਨੂੰ ਵਧਾਈ ਦਿੱਤੀ ਉਥੇ ਲੰਮੀ ਉਮਰ ਦੀ ਕਾਮਨਾ ਵੀ ਕੀਤੀ। ਮੇਅਰ ਨੂੰ ਮੇਅਰ ਹਾਊਸ ਵਿਖੇ ਸਨਮਾਨਿਤ ਕਰਨ ਲਈ ਪੰਜਾਬ ਸਫਾਈ ਕਮਿਸ਼ਨਰ ਦੇ ਚੇਅਰਮੈਨ ਚੰਦਨ ਗਰੇਵਾਲ, ਕੌਂਸਲਰ ਮਿੰਟੂ ਜੁਨੇਜਾ, ਰਾਜੇਸ਼ ਠਾਕੁਰ, ਮਨਮੋਹਨ ਰਾਜੂ, ਅਵਿਨਾਸ਼ ਕੁਮਾਰ ਅਤੇ ਕਈ ਹੋਰ ਲੋਕ ਪੁੱਜੇ, ਜਿਥੇ ਉਨ੍ਹਾਂ ਨੇ ਕੇਕ ਕੱਟਿਆ। ਇਸ ਤੋਂ ਇਲਾਵਾ ਯੂਨੀਅਨ ਆਗੂ ਪੰਜਾਬ ਸਫਾਈ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ, ਵਿੱਕੀ ਸਹੋਤਾ, ਰਾਜਿੰਦਰ ਸੱਭਰਵਾਲ ਤੇ ਪਵਨ ਬਾਬਾ ਸਮੇਤ ਵੱਖ-ਵੱਖ ਨਗਰ ਨਿਗਮ ਯੂਨੀਅਨਾਂ ਦੇ ਅਧਿਕਾਰੀ ਵੀ ਮੇਅਰ ਦਾ ਸਨਮਾਨ ਕਰਨ ਲਈ ਹਾਜ਼ਰ ਹੋਏ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ। ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ, ਦਰਸ਼ਨ ਭਗਤ, ਸੁਮਿਤ ਉੱਪਲ, ਨੀਰਜ ਸਾਹੀ, ਮਨੀਸ਼ ਵੋਹਰਾ ਅਤੇ ਹੋਰ ਸਟਾਫ਼ ਮੈਂਬਰਾਂ ਨੇ ਮੇਅਰ ਨੂੰ ਸਨਮਾਨਿਤ ਕੀਤਾ। ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਮੇਅਰ ਵਨੀਤ ਧੀਰ ਨੇ ਇਕ ਸਾਲ ਵਿਚ ਸ਼ਹਿਰ ਦੇ ਵਿਕਾਸ ਲਈ ਬਹੁਤ ਸਾਰੇ ਪ੍ਰਾਜੈਕਟ ਬਣਾਏ ਤੇ ਨੇਪਰੇ ਚਾੜ੍ਹੇ ਤੇ ਅਤੇ ਭਵਿੱਖ ਵਿੱਚ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਲੋਕਾਂ ਨੂੰ ਉਪਲੱਬਧ ਹੋਣਗੀਆਂ।