ਮਾਤਾ ਰਣਜੀਤ ਕੌਰ ਨੂੰ ਗਮਗੀਨ ਮਾਹੌਲ ’ਚ ਅੰਤਿਮ ਵਿਦਾਇਗੀ
ਮਾਤਾ ਰਣਜੀਤ ਕੌਰ ਨੂੰ ਗਮਗੀਨ ਮਾਹੌਲ ਦਿੱਤੀ ਅੰਤਿਮ ਵਿਦਾਇਗੀ
Publish Date: Mon, 19 Jan 2026 09:12 PM (IST)
Updated Date: Mon, 19 Jan 2026 09:15 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ ਦੀ ਮਾਤਾ ਰਣਜੀਤ ਕੌਰ ਪਤਨੀ ਸਵ. ਮਾਸਟਰ ਸਵਰਨ ਸਿੰਘ ਨੂੰ ਗਮਗੀਨ ਮਾਹੌਲ ‘ਚ ਅੰਤਿਮ ਵਿਦਾਇਗੀ ਦਿੱਤੀ ਗਈ। ਉਹਸੋਮਵਾਰ ਸਵੇਰੇ ਅਕਾਲ ਚਲਾਣਾ ਕਰ ਗਏ ਸਨ। ਨਵਾ ਕਿਲ੍ਹਾ ਰੋਡ ਸ਼ਮਸ਼ਾਨਘਾਟ ਵਿਖੇ ਸਵ. ਰਣਜੀਤ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਜਸਵੀਰ ਸਿੰਘ ਵਿਰਦੀ, ਬਲਵੀਰ ਸਿੰਘ ਅਤੇ ਸੁਰਜੀਤ ਸਿੰਘ ਨੇ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਲੀਆ ਦੇ ਪੀਏ ਸੁਖਦੀਪ ਸਿੰਘ ਕੰਗ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ, ਚੇਅਰਮੈਨ ਗੁਰਮੁਖ ਸਿੰਘ ਕੋਟਲਾ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਐੱਮਸੀ ਪ੍ਰਵੀਨ ਗਰੋਵਰ, ਡਾਇਰੈਕਟਰ ਮਨਜੀਤ ਸਿੰਘ, ਰੈਡ ਰੀਬਨ ਕਲੱਬ ਸ਼ਾਹਕੋਟ ਦੇ ਪ੍ਰਧਾਨ ਮਾਸਟਰ ਰਮਨ ਗੁਪਤਾ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਬੰਟੀ ਬੱਠਲਾ, ਸੁਰਿੰਦਰ ਸਿੰਘ ਪਦਮ, ਸੋਨੂੰ ਮਿੱਤਲ, ਅਧਿਆਪਕ ਆਗੂ ਗੁਰਮੇਜ ਲਾਲ ਹੀਰ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਰਾਕੇਸ਼ ਕੁਮਾਰ ਖਹਿਰਾ ਸੀਐੱਚਟੀ, ਰਾਕੇਸ਼ ਚੰਦ ਰਿਟਾ: ਬੀਪੀਈਓ, ਡਾ. ਐਡਵਿਨ, ਮੈਡਮ ਗੁਰਮੀਤ ਕੌਰ ਧਾਲੀਵਾਲ, ਮਾਸਟਰ ਜਤਿੰਦਰਪਾਲ ਅਰੋੜਾ, ਮੀਨਾ ਰਾਣੀ, ਸੁੱਚਾ ਸਿੰਘ, ਨਰੇਸ਼ ਮਿੱਤਲ, ਬਲਬੀਰ ਸਿੰਘ ਵਿਰਦੀ, ਜਰਨੈਲ ਸਿੰਘ ਟੁੱਟ ਸ਼ੇਰ ਸਿੰਘ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।