ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਬਹਿਲ ‘ਆਪ’ ’ਚ ਸ਼ਾਮਲ
ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਬਹਿਲ ਨੇ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਲ
Publish Date: Fri, 21 Nov 2025 07:19 PM (IST)
Updated Date: Fri, 21 Nov 2025 07:22 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਮਾਰਕੀਟ ਐਸੋਸੀਏਸ਼ਨ ਭੋਗਪੁਰ ਦੇ ਪ੍ਰਧਾਨ ਤੇ ਕਾਂਗਰਸ ਆਗੂ ਵਿਸ਼ਾਲ ਬਹਿਲ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ। ਉਹ ਪਿਛਲੇ ਕਾਫੀ ਸਮੇਂ ਤੋਂ ਮਾਰਕੀਟ ਐਸੋਸੀਏਸ਼ਨ ਭੋਗਪੁਰ ਦੇ ਪ੍ਰਧਾਨ ਹਨ, ਉਹ ਸਾਥੀਆਂ ਸਮੇਤ ਪਵਨ ਕੁਮਾਰ ਟੀਨੂ ਹਲਕਾ ਇੰਚਾਰਜ ਚਾਰਜ ਅਤੇ ਸੰਗਠਨ ਇੰਚਾਰਜ ਪਰਮਜੀਤ ਪੰਮਾ, ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜਕੁਮਾਰ ਰਾਜਾ ਦੀ ਅਗਵਾਈ ’ਚ ਸ਼ਾਮਲ ਹੋ ਗਏ। ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਵਿਸ਼ਾਲ ਮਹਿਲ ਅਤੇ ਸਾਥੀਆਂ ਨੂੰ ‘ਆਪ’ ਦਾ ਪਟਕਾ ਪਾ ਕੇ ਪਾਰਟੀ ’ਚ ਸ਼ਾਮਿਲ ਤੇ ਸਵਾਗਤ ਕੀਤਾ। ਟੀਨੂੰ ਨੇ ਕਿਹਾ ਕਿ ਵਿਸ਼ਾਲ ਬਹਿਲ ਤੇ ਸਾਥੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ। ਵਿਸ਼ਾਲ ਨੇ ਦੱਸਿਆ ਕਿ ਪਾਰਟੀ ਵੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਤਨ ਦੀ ਨਾਲ ਨਿਭਾਈ ਜਾਵੇਗੀ। ਇਸ ਮੌਕੇ ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ ਸਰਪੰਚ ਮਸਤਾਨ ਸਿੰਘ, ਸੋਨੂ ਅਰੋੜਾ, ਅਮਿਤ ਅਰੋੜਾ ਗਣਪਤੀ ਕਲਾਥ ਹਾਊਸ, ਜਸਪਾਲ ਅਰੋੜਾ ਮਦਨ ਸੈਕਟਰੀ, ਹਰਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।