ਭਾਰਤੀ ਵਾਲਮੀਕਿ ਸਮਾਜ ਵੱਲੋਂ ਬੈਂਸ ਤਹਿਸੀਲ ਪ੍ਰਧਾਨ ਨਿਯੁਕਤ
ਭਾਰਤੀ ਵਾਲਮੀਕਿ ਸਮਾਜ ਵੱਲੋਂ ਮਨੋਹਰ ਬੈਂਸ ਤਹਿਸੀਲ ਪ੍ਰਧਾਨ ਨਿਯੁਕਤ
Publish Date: Wed, 19 Nov 2025 07:40 PM (IST)
Updated Date: Wed, 19 Nov 2025 07:43 PM (IST)

-ਨਵੇਂ ਪ੍ਰਧਾਨ ਨੇ ਕਿਹਾ, ਸਮਾਜ ਦੀ ਭਲਾਈ ਲਈ ਜਾਰੀ ਰਹਿਣਗੇ ਉਪਰਾਲੇ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਮੂਹ ਅਹੁਦੇਦਾਰਾਂ ਦੀ ਇਕ ਮੀਟਿੰਗ ਰਾਸ਼ਟਰੀ ਸੰਚਾਲਕ ਵਿਜੇ ਦਾਨਵ ਦੀ ਰਹਿਨੁਮਾਈ ਹੇਠ ਕੀਤੀ ਗਈ, ਜਿਸ ’ਚ ਸੂਬੇ ਦੇ ਜ਼ਿਲਿਆਂ, ਤਹਿਸੀਲਾਂ ਤੇ ਕਸਬਿਆਂ ’ਚੋਂ ਵਾਲਮੀਕਿ ਸਮਾਜ ਦੇ ਅਹੁਦੇਦਾਰ ਭਾਰੀ ਗਿਣਤੀ ’ਚ ਸ਼ਾਮਲ ਹੋਏ। ਇਸ ਇਕੱਤਰਤਾ ਦੌਰਾਨ ਵਾਲਮੀਕਿ ਸਮਾਜ ਦੀ ਭਲਾਈ ਤੇ ਬਿਹਤਰੀ ਵਾਸਤੇ ਪੁੱਜੇ ਹੋਏ ਸੂਝਵਾਨਾਂ ਨੂੰ ਜ਼ਿਲ੍ਹਾ ਪੱਧਰ ’ਤੇ ਤਹਿਸੀਲ ਪੱਧਰ ’ਤੇ ਅਹੁਦੇਦਾਰੀਆਂ ਸੌਂਪੀਆਂ ਗਈਆਂ। ਇਸ ਦੌਰਾਨ ਤਹਿਸੀਲ ਨਕੋਦਰ ਦੇ ਪਿੰਡ ਹੇਰਾਂ ਦੇ ਉੱਗੇ ਆਗੂ ਤੇ ਸਾਬਕਾ ਸਰਪੰਚ ਮਨੋਹਰ ਬੈਂਸ ਨੂੰ ਹਾਈ ਕਮਾਨ ਵੱਲੋਂ ਤਹਿਸੀਲ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਮਨੋਹਰ ਬੈਂਸ ਨੇ ਹਾਈ ਕਮਾਨ ਤੇ ਰਾਸ਼ਟਰੀ ਸੰਚਾਲਕ ਵਿਜੇ ਦਾਨਵ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨ ਦੇਈ ਨਾਲ ਨਿਭਾਉਣਗੇ ਤੇ ਸਮਾਜ ਦੀ ਭਲਾਈ ਤੇ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਸਮਾਜ ਦੀ ਹੋਰ ਮਜਬੂਤੀ ਲਈ ਪਿੰਡਾਂ ’ਚ ਯੂਨਿਟ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ’ਤੇ ਉਨ੍ਹਾਂ ਨਾਲ ਸੁਰਜੀਤ ਖੀਵਾ, ਜੋਨ ਸਬਰਵਾਲ, ਗੁਰਮੁਖ ਸਿੰਘ, ਹੈਪੀ ਪੌਲ, ਅਮਰਜੀਤ ਸਿੰਘ, ਸ਼ੀਰਾ ਬੈਂਸ, ਨਰਿੰਦਰ ਪਾਲ ਸਿੰਘ, ਵਿਜੇ ਭਲਵਾਨ, ਸੰਦੀਪ ਕਾਲੀ, ਤਰਸੇਮ ਬੁਲੰਦਾ ਤੇ ਵਿੱਕੀ ਨਕੋਦਰ ਵੀ ਹਾਜ਼ਰ ਸਨ।