ਮਾਨ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ : ਭੁੱਲਰ
ਮਾਨ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ : ਭੁੱਲਰ
Publish Date: Fri, 30 Jan 2026 09:08 PM (IST)
Updated Date: Fri, 30 Jan 2026 09:10 PM (IST)

* ਯੂਥ ਕਲੱਬ ਦੇ ਮੈਂਬਰਾਂ ਨੇ ਪਿੰਡਾਂ ‘ਚ ਘਰ-ਘਰ ਜਾ ਕੇ ਕਾਰਡ ਬਣਾਉਣ ਲਈ ਵੰਡੀਆਂ ਪਰਚੀਆਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਘਰ-ਘਰ ਜਾ ਕੇ ਪਰਿਵਾਰਾਂ ਨੂੰ ਕਾਰਡ ਬਣਾਉਣ ਸਬੰਧੀ ਪਰਚੀਆਂ ਵੰਡੀਆਂ ਜਾ ਰਹੀਆਂ ਹਨ। ਗੱਲਬਾਤ ਕਰਦਿਆਂ ‘ਆਪ’ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਯੂਥ ਕਲੱਬ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਯੂਥ ਕਲੱਬ ਦੀਆਂ ਟੀਮਾਂ ਵੱਲੋਂ ਪਿੰਡ ਤਲਵੰਡੀ ਸੰਘੇੜਾ, ਨੰਗਲ ਅੰਬੀਆਂ, ਮਲਸੀਆਂ ਸਮੇਤ ਹੋਰਨਾਂ ਪਿੰਡਾਂ ਵਿਚ ਜਾ ਕੇ ਪਰਚੀਆਂ ਵੰਡੀਆਂ ਗਈਆਂ, ਤਾਂ ਜੋ ਜਲਦ ਤੋਂ ਜਲਦ ਕਾਰਡ ਬਣਾਏ ਜਾ ਸਕਣ। ਪਿਛਲੀਆਂ ਸਰਕਾਰਾਂ ਸਮੇਂ ਆਮ ਲੋਕਾਂ ਨੂੰ ਇਲਾਜ ਕਰਵਾਉਣ ਲਈ ਆਪਣੀਆਂ ਜ਼ਮੀਨਾਂ ਜਾਂ ਗਹਿਣੇ ਵੇਚਣੇ ਪੈਂਦੇ ਸਨ, ਪਰ ਭਗਵੰਤ ਮਾਨ ਸਰਕਾਰ ਨੇ ‘ਸਿਹਤ ਬੀਮਾ ਯੋਜਨਾ’ ਰਾਹੀਂ ਆਮ ਲੋਕਾਂ ਦੇ ਸਿਰ ਤੋਂ ਇਲਾਜ ਦੇ ਖਰਚੇ ਦਾ ਵੱਡਾ ਬੋਝ ਲਾਹ ਦਿੱਤਾ ਹੈ। ਹੁਣ ਪੈਸੇ ਦੀ ਘਾਟ ਕਾਰਨ ਕਿਸੇ ਵੀ ਗਰੀਬ ਦਾ ਇਲਾਜ ਨਹੀਂ ਰੁਕੇਗਾ। ਇਸ ਸਿਹਤ ਕਾਰਡ ਨਾਲ ਮਿਆਰੀ ਹਸਪਤਾਲਾਂ ਵਿਚ ਮੁਫਤ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਹਰ ਪਿੰਡ ਤੱਕ ਪਹੁੰਚ ਕਰਕੇ ਲੋਕਾਂ ਨੂੰ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਕੋਆਰਡੀਨੇਟਰ ਸ਼ਮਸ਼ੇਰ ਸਿੰਘ, ਬਲਾਕ ਇੰਚਾਰਜ ਗਗਨਦੀਪ ਸਿੰਘ, ਵਿਸ਼ਾਲ ਕੁਮਾਰ ਨੰਗਲ ਅੰਬੀਆਂ, ਹਰਦੀਪ ਸਿੰਘ, ਕੁਲਵੰਤ ਸਿੰਘ ਹਲਕਾ ਪ੍ਰਧਾਨ, ਜਸਪਾਲ ਸਿੰਘ ਬਲਾਕ ਪ੍ਰਧਾਨ, ਕਰਮਜੀਤ ਸੈਕਟਰੀ, ਬਲਵਿੰਦਰ ਸਿੰਘ ਭਿੰਦਾ, ਹਰਭਜਨ ਸਿੰਘ, ਲਵਪ੍ਰੀਤ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।