ਕਰਾਟਿਆਂ ਦੀ ਖੇਡ ’ਚ ਚਮਕਿਆ ਮਾਨਵਜੀਤ
ਕਰਾਟੇ ਦੀ ਖੇਡ ’ਚ ਚਮਕਿਆ ਮਾਨਵਜੀਤ : ਕੌਮੀ ਪੱਧਰ 'ਤੇ ਕੀਤੀ ਕਾਮਯਾਬੀ ਹਾਸਲ
Publish Date: Thu, 27 Nov 2025 08:19 PM (IST)
Updated Date: Thu, 27 Nov 2025 08:20 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਡੀਆਰਵੀ ਡੀਏਵੀ ਸੈਂਟੇਨੇਰੀ ਪਬਲਿਕ ਸਕੂਲ ਦੇ ਵਿਦਿਆਰਥੀ ਮਾਨਵਜੀਤ ਸਿੰਘ ਮਹੇ ਨੇ ਨੈਸ਼ਨਲ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪੰਜਵੀਂ ਜਮਾਤ ਦੇ ਇਸ ਨੌਜਵਾਨ ਮਾਰਸ਼ਲ ਆਰਟ ਖਿਡਾਰੀ ਨੂੰ ਸ਼ੌਰਿਆ ਸ਼ੋਤੋਕਾਨ ਕਰਾਟੇ-ਡੋ ਨੈਸ਼ਨਲ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮੁਕਾਬਲਾ ਸ਼ੌਰਿਆ ਮਾਰਸ਼ਲ ਆਰਟਸ ਐਂਡ ਸਪੋਰਟਸ ਵੈੱਲਫੇਅਰ ਸੁਸਾਇਟੀ, ਸ਼ੌਰਿਆ ਸ਼ੋਤੋਕਾਨ ਕਰਾਟੇ-ਡੋ ਫੈਡਰੇਸ਼ਨ ਆਫ ਇੰਡੀਆ, ਕਰਾਟੇ ਅਸੋਸੀਏਸ਼ਨ ਆਫ ਇੰਡੀਆ, ਤਾਇਕਵਾਂਡੋ ਅਸੋਸੀਏਸ਼ਨ ਆਫ ਪੰਜਾਬ ਤੇ ਥਾਈ ਕਿਕ ਬਾਕਸਿੰਗ ਅਸੋਸੀਏਸ਼ਨ ਆਫ ਪੰਜਾਬ ਵੱਲੋਂ ਮਿਲਜੁਲ ਕੇ ਕਰਵਾਇਆ ਸੀ। ਮਾਨਵਜੀਤ ਨੇ ਅੰਤਾਂ ਦੀ ਤੇਜ਼ੀ, ਅਨੁਸ਼ਾਸਨ ਤੇ ਤਕਨੀਕ ਦਾ ਪ੍ਰਦਰਸ਼ਨ ਕਰਦਿਆਂ ਕੇਵਲ 2 ਮਿੰਟ 21 ਸੈਕੰਡਾਂ ’ਚ 551 ਸਭ ਤੋਂ ਤੇਜ਼ ਮੁੱਕੇ ਮਾਰ ਕੇ ਇਹ ਵੱਕਾਰੀ ਸਨਮਾਨ ਹਾਸਲ ਕੀਤਾ। ਇਹ ਸਫਲਤਾ ਉਸ ਨੇ ਅੰਡਰ-11 ਸਬ ਜੂਨੀਅਰ ਵਰਗ ’ਚ ਪ੍ਰਾਪਤ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਮਾਨਵਜੀਤ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ।