ਲੜਕੀ ਨੂੰ ਅਪਸ਼ਬਦ ਬੋਲਣ ਤੇ ਚੁੱਕ ਕੇ ਲਿਜਾਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਲੜਕੀ ਨੂੰ ਅਪਸ਼ਬਦ ਕਹਿਣ ਤੇ ਚੁੱਕ ਕੇ ਲਿਜਾਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ
Publish Date: Thu, 04 Dec 2025 06:57 PM (IST)
Updated Date: Thu, 04 Dec 2025 06:59 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਕਾਲਜ ਬੱਸ ਦੀ ਉਡੀਕ ਕਰ ਰਹੀ ਇੱਕ ਲੜਕੀ ਨੂੰ ਅਪਸ਼ਬਦ ਕਹਿਣ ਤੇ ਉਸ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੇਮ ਕੁਮਾਰ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਸ ਦੀ ਲੜਕੀ ਕਾਲਜ ਦੀ ਬੱਸ ਦੀ ਮਾਡਲ ਹਾਊਸ ’ਚ ਉਡੀਕ ਕਰ ਰਹੀ ਸੀ। ਇਸ ਦੌਰਾਨ ਭਾਗ ਮਨੀ ਝਾ ਵਾਸੀ ਨਿਊ ਮਾਡਲ ਹਾਊਸ ਉਸ ਕੋਲ ਆਇਆ ਤੇ ਉਸ ਨੂੰ ਬਿਨਾਂ ਕਿਸੇ ਵਜਹਾ ਤੋਂ ਅਪਸ਼ਬਦ ਕਹਿਣ ਲੱਗਾ। ਜਦ ਲੜਕੀ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਉਸ ਨੂੰ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦੇਣ ਲੱਗ ਪਿਆ। ਜਿਸ ਤੋਂ ਉਸ ਦੀ ਲੜਕੀ ਕਾਫੀ ਡਰ ਗਈ ਤੇ ਭੱਜ ਕੇ ਘਰ ਵਾਪਸ ਆ ਗਈ। ਪੁਲਿਸ ਨੇ ਪ੍ਰੇਮ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਮਨੀ ਖਿਲਾਫ ਧਾਰਾ 296 351(1) 351(3) 79 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਮਾਡਲ ਹਾਊਸ ’ਚੋਂ ਗ੍ਰਿਫਤਾਰ ਕਰ ਲਿਆ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।