ਲੜਕੀ ਨੂੰ ਬਲੈਕਮੇਲ ਕਰ ਕੇ ਜਿਸਮਾਨੀ ਸੰਬੰਧ ਬਣਾਉਣ ਵਾਲਾ ਗ੍ਰਿਫ਼ਤਾਰ
ਲੜਕੀ ਨੂੰ ਬਲੈਕਮੇਲ ਕਰਕੇ ਜਿਸਮਾਨੀ ਸਬੰਧ ਬਣਾਉਣ ਵਾਲਾ ਗ੍ਰਿਫਤਾਰ
Publish Date: Mon, 24 Nov 2025 10:09 PM (IST)
Updated Date: Mon, 24 Nov 2025 10:10 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਦੀ ਪੁਲਿਸ ਨੇ ਇੱਕ ਲੜਕੀ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾਉਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਭਾਰਗੋ ਕੈਂਪ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਅਬਾਦਪੁਰਾ ’ਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੀਤੇ ਦਿਨੀਂ ਗੁਰੂ ਅਮਰਦਾਸ ਚੌਕ ’ਚ ਜ਼ਬਰਦਸਤੀ ਆਪਣੀ ਕਾਰ ’ਚ ਬਿਠਾ ਲਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਉਸ ਵਿਅਕਤੀ ਕੋਲ ਉਸ ਲੜਕੀ ਦੀਆਂ ਕੋਈ ਵੀਡੀਓਜ਼ ਸਨ, ਜਿਸ ਕਾਰਨ ਉਹ ਉਸ ਲੜਕੀ ਨੂੰ ਬਲੈਕਮੇਲ ਕਰਦਾ ਸੀ ਤੇ ਕਈ ਵਾਰ ਉਸ ਨਾਲ ਜਿਸਮਾਨੀ ਸੰਬੰਧ ਵੀ ਬਣਾ ਚੁੱਕਿਆ ਸੀ। ਲੜਕੀ ਉਸ ਦੀਆਂ ਹਰਕਤਾਂ ਤੋਂ ਕਾਫੀ ਪਰੇਸ਼ਾਨ ਸੀ ਕਿਉਂਕਿ ਉਹ ਉਸ ਨੂੰ ਬਲੈਕਮੇਲ ਕਰਨ ਤੋਂ ਬਾਜ ਨਹੀਂ ਆ ਰਿਹਾ ਸੀ। ਜਦੋਂ ਉਸ ਨੂੰ ਜਬਰਦਸਤੀ ਗੱਡੀ ’ਚ ਬਿਠਾਇਆ ਤਾਂ ਲੜਕੀ ਨੇ ਰੋਲਾ ਪਾ ਦਿੱਤਾ ਤੇ ਉਸ ਵਿਅਕਤੀ ਨੂੰ ਗੱਡੀ ਰੋਕਣ ਲਈ ਮਜਬੂਰ ਹੋਣਾ ਪਿਆ। ਜਿਸ ਤੋਂ ਬਾਅਦ ਲੜਕੀ ਆਪਣੇ ਘਰ ਚਲੀ ਗਈ ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਦੀ ਸ਼ਿਕਾਇਤ ਥਾਣਾ ਨੰਬਰ 6 ’ਚ ਦਿੱਤੀ ਗਈ। ਪੁਲਿਸ ਨੇ ਲੜਕੀ ਦੇ ਬਿਆਨਾਂ ’ਤੇ ਉਸ ਵਿਅਕਤੀ ਖ਼ਿਲਾਫ਼ ਧਾਰਾ 126(2) 74 78 137(2) 87 64 115(2) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।