ਟੀਚਰ ਫੈਸਟ ’ਚੋਂ ਅੱਵਲ ਰਹੀਆਂ ਮਮਤਾ ਤੇ ਹਰਜੋਤ
ਮਮਤਾ ਗੁਪਤਾ ਤੇ ਹਰਜੋਤ ਕੌਰ ਟੀਚਰ ਫੈਸਟ ’ਚੋਂ ਰਹੇ ਪਹਿਲੇ ਸਥਾਨ ’ਤੇ
Publish Date: Fri, 28 Nov 2025 07:03 PM (IST)
Updated Date: Fri, 28 Nov 2025 07:05 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬਲਾਕ ਨੋਡਲ ਅਫਸਰ ਜਸਪਾਲਜੀਤ ਕੌਰ ਦੀ ਦੇਖ ਰੇਖ ਹੇਠ ਬਲਾਕ ਸ਼ਾਹਕੋਟ (1) ਦੇ ਅਧਿਆਪਕਾਂ ਦਾ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਿਹਾਲੂਵਾਲ ਵਿਖੇ ਕਰਵਾਇਆ ਗਿਆ। ਇਸ ਵਿੱਚ ਬਲਾਕ ਤੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟੀਆਂ ਤੋਂ ਮਮਤਾ ਗੁਪਤਾ ਐੱਸਐੱਸ ਅਧਿਆਪਕ ਤੇ ਹਰਜੋਤ ਕੌਰ ਪੰਜਾਬੀ ਅਧਿਆਪਕ ਨੇ ਬਲਾਕ ਪੱਧਰੀ ਟੀਚਰ ਫੈਸਟ ਕੰਪੀਟੀਸ਼ਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਬਲਾਕ ਨੋਡਲ ਅਫਸਰ ਹਰਪ੍ਰੀਤ ਸਿੰਘ ਸੋਂਧੀ, ਸਕੂਲ ਮੁਖੀ ਨਵਦੀਪ ਸਿੰਘ, ਹਿਸਾਬ ਮਾਸਟਰ ਜਗਜੀਤ ਸਿੰਘ, ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਪ੍ਰਵੀਨ ਗਰੋਵਰ ਐਮਸੀ, ਸੈਂਟਰ ਹੈਡ ਟੀਚਰ ਰਕੇਸ਼ ਕੁਮਾਰ ਖਹਿਰਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਸਕੱਤਰ ਕਮਲਜੀਤ ਸਿੰਘ ਸੰਗੋਵਾਲ, ਰਸ਼ਮਿੰਦਰ ਪਾਲ ਸੋਨੂ, ਸੀਨੀਅਰ ਸਹਾਇਕ ਮਨਜਿੰਦਰ ਸਿੰਘ, ਜੂਨੀਅਰ ਸਹਾਇਕ ਗੁਰ ਇਕਬਾਲ ਸਿੰਘ, ਰਾਜੇਸ਼ ਜਨੇਜਾ, ਸ਼ਿਵ ਨਰਾਇਣ ਗੁਪਤਾ, ਮੇਜਰ ਸਿੰਘ ਮੰਡ , ਰਾਜਾ ਅਰੋੜਾ, ਸੁਰਿੰਦਰ ਕੁਮਾਰ ਤੇਜੀ, ਆਸ਼ੂ ਨਿਹਾਲੂਵਾਲ, ਮੈਡਮ ਵੀਰਪਾਲ ਸ਼ਰਮਾ, ਪ੍ਰਿੰਸੀਪਲ ਰਜੇਸ਼ ਪਰਾਸ਼ਰ ਨੇ ਵਧਾਈ ਦਿੱਤੀ।