ਕੁੱਕ ਦਲਬੀਰ ਕੌਰ ਤੇ ਜੋਤੀ ਨੇ ਹਾਸਲ ਕੀਤਾ ਪਹਿਲਾ ਸਥਾਨ
ਮਿਡ-ਡੇ-ਮੀਲ ਕੁੱਕਜ਼ ਦੇ ਖਾਣਾ ਬਣਾਉਣ ਦੇ ਮੁਕਾਬਲਿਆਂ ‘ਚ ਮਲਸੀਆਂ ਸਕੂਲ ਨੇ ਮਾਰੀ ਬਾਜੀ
Publish Date: Fri, 30 Jan 2026 08:12 PM (IST)
Updated Date: Fri, 30 Jan 2026 08:13 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੈਦਪੁਰ ਝਿੜੀ ’ਚ ਸਰਕਾਰੀ ਸਕੂਲਾਂ ਵਿਚ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਕੁੱਕ-ਕਮ-ਹੈਲਪਰਾਂ ਦੇ ਬਲਾਕ ਪੱਧਰੀ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜੱਜ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਰਾਕੇਸ਼ ਕੇਮਾਰ ਖਹਿਰਾ ਬੱਗਾ, ਗੁਰਪ੍ਰੀਤ ਸਿੰਘ ਜੱਸਲ ਬਿੱਲੀ ਚੁਹਾਰਮੀ, ਕੁਲਵਿੰਦਰ ਕੌਰ ਮਲਸੀਆਂ ਆਕਲਪੁਰ, ਦਵਿੰਦਰ ਸਿੰਘ ਦੌਲਤਪੁਰ ਢੱਡਾ, ਜਸਵਿੰਦਰ ਕੌਰ ਕੋਟਲਾ ਸੂਰਜ ਮੱਲ ਅਤੇ ਹਰੀਸ਼ ਕੁਮਾਰ ਪਰਜੀਆਂ ਕਲਾਂ ਨੇ ਨਿਭਾਈ। ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਲਸੀਆਂ (ਕੁੜੀਆਂ) ਦੇ ਕੁੱਕ ਦਲਬੀਰ ਕੌਰ ਅਤੇ ਜੋਤੀ ਨੇ ਪਹਿਲਾ ਸਥਾਨ ਕੀਤਾ। ਦੂਜਾ ਸਥਾਨ ਸਾਂਝੇ ਤੌਰ ਤੇ ਮਨਜੀਤ ਕੌਰ (ਕੋਟਲਾ ਸੂਰਜ ਮੱਲ) ਅਤੇ ਰਿਤੂ (ਸੈਦਪੁਰ ਝਿੜੀ) ਨੇ ਅਤੇ ਤੀਜਾ ਸਥਾਨ ਪਰਵੀਨ ਕੁਮਾਰੀ (ਨਵਾਂ ਕਿਲ੍ਹਾ) ਨੇ ਹਾਸਲ ਕੀਤਾ। ਇਸੇ ਤਰ੍ਹਾਂ ਰਣਜੀਤ ਕੌਰ (ਕੋਟਲਾ ਹੇਰਾਂ) ਅਤੇ ਸਰਬਜੀਤ ਕੌਰ (ਸਾਂਦ) ਕ੍ਰੰਵਾਰ ਚੌਥੇ ਤੇ ਪੰਜਵੇਂ ਸਥਾਨ ‘ਤੇ ਰਹੇ। ਇਸ ਮੌਕੇ ਸਰਕਾਰੀ ਪ੍ਰਾਈਮਰੀ ਸਕੂਲ ਮਲਸੀਆਂ (ਕੁੜੀਆਂ) ਦੇ ਹੈੱਡ ਟੀਚਰ ਸੁਰਿੰਦਰਜੀਤ ਸਿੰਘ, ਮਿੱਡ-ਡੇ-ਮੀਲ ਮੈਨੇਜਰ ਰਾਕੇਸ਼ ਕੁਮਾਰ, ਅਕਾਊਂਟੈਂਟ ਆਸ਼ੀਸ਼, ਕਲਰਕ ਵੀਰ ਸਿੰਘ, ਐੱਮਆਈਐੱਸ ਕੋਆਰਡੀਨੇਟਰ ਚਰਨਜੀਤ ਸਿੰਘ, ਲੇਖਾਕਾਰ ਰਾਕੇਸ਼ ਕੁਮਾਰ, ਢੰਡੋਵਾਲ ਸਕੂਲ ਦੇ ਹੈੱਡ ਟੀਚਰ ਜਤਿੰਦਰ ਅਰੋੜਾ ਤੇ ਹੋਰਨਾਂ ਨੇ ਜੇਤੂ ਕੁੱਕਜ਼ ਨੂੰ ਵਧਾਈ ਦਿੱਤੀ।