ਪੁਰਸ਼ਾਂ ਦੀ ਨਸਬੰਦੀ ਸਬੰਧੀ ਕੈਂਪ 29 ਨੂੰ
ਪੁਰਸ਼ਾਂ ਦੀ ਨਸਬੰਦੀ ਸਬੰਧੀ ਕੈਂਪ 29 ਨਵੰਬਰ ਨੂੰ : ਡਾ ਬਲਜੀਤ ਸਿੰਘ ਪਾਲ
Publish Date: Mon, 24 Nov 2025 06:22 PM (IST)
Updated Date: Mon, 24 Nov 2025 06:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੀਐੱਚਸੀ ਕਾਲਾ ਬੱਕਰਾ ’ਚ ਨਸਬੰਦੀ ਪੰਦਰਵਾੜੇ ਨੂੰ ਲੈ ਕੇ ਆਸ਼ਾ ਵਰਕਰਾਂ ਦੀ ਮੀਟਿੰਗ ਐੱਸਐੱਮਓ ਡਾ. ਬਲਜੀਤ ਸਿੰਘ ਪਾਲ ਦੀ ਅਗਵਾਈ ਹੇਠ ਕੀਤੀ ਗਈ। ਡਾ. ਪਾਲ ਨੇ ਦੱਸਿਆ ਕਿ ਨਸਬੰਦੀ ਪੰਦਰਵਾੜੇ ਤਹਿਤ 29 ਨਵੰਬਰ ਨੂੰ ਸੀਐੱਚਸੀ ’ਚ ਚੀਰਾ-ਰਹਿਤ ਨਸਬੰਦੀ ਦਾ ਵਿਸ਼ੇਸ਼ ਕੈਂਪ ਲੱਗੇਗਾ। ਬੀਈਈ ਮਾਨਵ ਸ਼ਰਮਾ ਨੇ ਕਿਹਾ ਕਿ ਪੁਰਸ਼ ਨਸਬੰਦੀ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਜ਼ਰੂਰੀ ਹੈ ਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਲਈ ਮਰਦਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਸਬੰਦੀ ਕਰਵਾਉਣ ਵਾਲੇ ਨੂੰ 1100 ਰੁਪਏ ਤੇ ਪ੍ਰੇਰਿਤ ਕਰਨ ਵਾਲੇ ਨੂੰ 200 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।