ਜਲੰਧਰ ਦੇ ਸੁੱਚੀ ਪਿੰਡ 'ਚ ਭਿਆਨਕ ਹਾਦਸਾ, ਭੂਆ-ਭਤੀਜੀ ਦੀ ਮੌਤ, ਦੋ ਲੋਕ ਗੰਭੀਰ ਜ਼ਖ਼ਮੀ
ਹਾਦਸੇ 'ਚ ਭੂਆ-ਭਤੀਜੀ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਹੈ। ਘਟਨਾ ਸਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
Publish Date: Wed, 12 May 2021 04:50 PM (IST)
Updated Date: Wed, 12 May 2021 05:26 PM (IST)
ਜੇਐੱਨਐੱਨ, ਜਲੰਧਰ : ਥਾਣਾ ਰਾਮਾਮੰਡੀ ਖੇਤਰ ਦੇ ਸੁੱਚੀ ਪਿੰਡ ਵਿਚ ਭਿਆਨਕ ਹਾਦਸਾ ਹੋਣ ਦੀ ਖ਼ਬਰ ਆ ਰਹੀ ਹੈ। ਹਾਦਸੇ 'ਚ ਭੂਆ-ਭਤੀਜੀ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਮਰਨ ਵਾਲੀ ਔਰਤ ਦੀ ਪਛਾਣ ਜੋਤੀ (28) ਤੇ ਉਸ ਦੀ ਭਤੀਜੀ ਅਸ਼ਨੂਰ (8) ਨਿਵਾਸੀ ਪੀਏਪੀ ਕੁਆਰਟਰ ਦੇ ਰੂਪ 'ਚ ਹੋਈ ਹੈ। ਜੋਤੀ ਦੀ ਬੇਟੀ ਇਕ ਨਿੱਜੀ ਹਸਪਤਾਲ 'ਚ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਲੜਾਈ ਲੜ ਰਹੀ ਹੈ। ਦੂਸਰੀ ਜ਼ਖ਼ਮੀ ਦੀ ਪਛਾਣ ਜੋਤੀ ਦੀ ਸਹੇਲੀ ਸਰੋਜ ਦੇ ਰੂਪ 'ਚ ਹੋਈ ਹੈ ਜੋਕਿ ਪੀਏਪੀ ਕੁਆਰਟਰ 'ਚ ਰਹਿੰਦੀ ਹੈ।
ਪਠਾਨਕੋਟ ਚੌਕ ਤੋਂ ਪੀਏਪੀ ਚੌਕ ਵੱਲ ਜਾਂਦੇ ਸਮੇਂ ਸਕੂਟੀ ਸਵਾਰ ਔਰਤਾਂ ਸੜਕ ਕਿਨਾੜੇ ਖੜ੍ਹੇ ਇਕ ਬਰੈੱਡਾਂ ਦੇ ਟਰੱਕ 'ਚ ਜਾ ਵੱਜੀਆਂ। ਹਾਦਸਾ ਏਨਾ ਭਿਆਨਕ ਸੀ ਕਿ ਸਕੂਟੀ ਸਵਾਰ ਜੋਤੀ ਤੇ ਉਸ ਦੀ ਭਤੀਜੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਸਰੋਜ ਤੇ ਜੋਤੀ ਦੀ ਬੇਟੀ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਪਠਾਨਕੋਟ ਚੌਕ ਤੋਂ ਪੀਏਪੀ ਵੱਲ ਜਾਂਦੇ ਹੋਇਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸ਼ਾਮ ਕਰੀਬ 4 ਵਜੇ ਪਠਾਨਕੋਟ ਚੌਕ ਤੋਂ ਪੀਏਪੀ ਵੱਲ ਆਉਂਦੇ ਸਮੇਂ ਸਕੂਟੀ ਸਵਾਰ ਔਰਤਾਂ ਸੁੱਚੀ ਪਿੰਡ ਨੇੜੇ ਸੜਕ ਕਿਨਾੜੇ ਖੜ੍ਹੇ ਇਕ ਟਰੱਕ 'ਚ ਪਿੱਛਿਓਂ ਜਾ ਵੱਜੀਆਂ। ਘਟਨਾ ਵਾਲੀ ਥਾਂ ਹੀ ਜੋਤੀ ਤੇ ਉਸ ਦੀ ਭਤੀਜੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਗਾਉਣ 'ਚ ਜੁਟੀ ਹੈ ਕਿ ਹਾਦਸੇ ਦਾ ਕਾਰਨ ਓਵਰ ਸਪੀਡਿੰਗ ਸੀ ਜਾਂ ਫਿਰ ਕੁਝ ਹੋਰ।