ਮੌਜੂਦਾ ਸਮੇਂ ’ਚ ਮਾਨਸਿਕ ਸੰਤੁਲਨ ਕਾਇਮ ਰੱਖਣਾ ਅਤਿਅੰਤ ਜ਼ਰੂਰੀ : ਡਾ. ਸਰਵੇਸ਼ਵਰ
ਮੌਜੂਦਾ ਸਮੇਂ ’ਚ ਮਾਨਸਿਕ ਸੰਤੁਲਨ ਕਾਇਮ ਰੱਖਣਾ ਅਤਿਅੰਤ ਜ਼ਰੂਰੀ-ਡਾ. ਸਰਵੇਸ਼ਵਰ
Publish Date: Wed, 21 Jan 2026 08:43 PM (IST)
Updated Date: Wed, 21 Jan 2026 08:45 PM (IST)

-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ -ਡਾ. ਸਰਵੇਸ਼ਵਰ ਨੇ ਮਾਨਸਿਕ ਸੰਤੁਲਨ ਦੀ ਮਹੱਤਤਾ ’ਤੇ ਰੋਸ਼ਨੀ ਪਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੇ ਖੇਡ ਉਦਯੋਗ ਸੰਘ ਵੱਲੋਂ ਅਰੋਗਿਆ ਪ੍ਰੋਜੈਕਟ ਅਧੀਨ ਮਾਨਸਿਕ ਸਿਹਤ ਪ੍ਰੋਗਰਾਮ (ਮਨੋਬਲਮ) ਕੀਤਾ ਗਿਆ। ਪ੍ਰੋਗਰਾਮ ਦੌਰਾਨ ਡਾ. ਸਰਵੇਸ਼ਵਰ ਨੇ ਮੌਜੂਦ ਲੋਕ ਨੂੰ ਸੰਬੋਧਨ ਕਰਦਿਆਂ ਮਾਨਸਿਕ ਸਿਹਤ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਨੱਠ ਤੇ ਤਣਾਅ ਭਰੀ ਜ਼ਿੰਦਗੀ ਵਿੱਚ ਮਾਨਸਿਕ ਸੰਤੁਲਨ ਕਾਇਮ ਰੱਖਣਾ ਬਹੁਤ ਲਾਜ਼ਮੀ ਹੋ ਗਿਆ ਹੈ। ਡਾ. ਸਰਵੇਸ਼ਵਰ ਨੇ ਕਿਹਾ ਕਿ ਮਾਨਸਿਕ ਅਸ਼ਾਂਤੀ, ਤਣਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਵਿਅਕਤੀ ਦੀ ਜੀਵਨ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸ਼ਾਰੀਰਕ ਸਿਹਤ ਹੀ ਨਹੀਂ, ਸਗੋਂ ਮਾਨਸਿਕ ਅਤੇ ਆਤਮਿਕ ਸਿਹਤ ਵੀ ਉਤਨੀ ਹੀ ਮਹੱਤਵਪੂਰਣ ਹੈ। ਜਦੋਂ ਮਨ ਸਸ਼ਕਤ ਹੁੰਦਾ ਹੈ, ਤਦ ਹੀ ਵਿਅਕਤੀ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਅਤੇ ਸੰਤੋਖ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਸਕਾਰਾਤਮਕ ਸੋਚ, ਆਤਮ-ਨਿਰੀਖਣ ਅਤੇ ਨਿਯਮਤ ਧਿਆਨ ਨੂੰ ਮਾਨਸਿਕ ਸਸ਼ਕਤੀਕਰਨ ਦੇ ਪ੍ਰਭਾਵਸ਼ਾਲੀ ਸਾਧਨ ਦੱਸਿਆ। ਸ਼੍ਰੀ ਆਸ਼ੁਤੋਸ਼ ਮਹਾਰਾਜ ਵੱਲੋਂ ਪ੍ਰਦੱਤ ਬ੍ਰਹਮ ਗਿਆਨ ਅਤੇ ਅਸਲ ਧਿਆਨ ਦੀ ਵਿਧੀ ਦਾ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਧਿਆਨ ਮਨ ਨੂੰ ਸਥਿਰਤਾ, ਸਪਸ਼ਟਤਾ ਅਤੇ ਅੰਦਰੂਨੀ ਸ਼ਾਂਤੀ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਅਕਤੀ ਤਣਾਅ ਤੋਂ ਮੁਕਤ ਹੋ ਕੇ ਆਤਮ-ਵਿਸ਼ਵਾਸ ਨਾਲ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ। ਇਸ ਮੌਕੇ ਸਵਾਮੀ ਸੱਜਨਾਨੰਦ ਤੇ ਸੁਖਦੇਵ ਸਿੰਘ (ਰਿਟਾਇਰਡ ਐੱਸਪੀ) ਤੋਂ ਇਲਾਵਾ ਰਵਿੰਦਰ ਧੀਰ, ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਅਰਵਿੰਦ ਖੰਨਾ, ਸੰਜੇ ਮਹਿੰਦੀਰੱਤਾ, ਜਗਜੀਤ ਸਿੰਘ ਬੁੱਧਿਰਾਜਾ, ਲਲਿਤ ਆਨੰਦ, ਨੰਦ ਕਿਸ਼ੋਰ ਸਭਰਵਾਲ, ਚੇਤਨ ਧੀਰ, ਮਾਧਵ ਧੀਰ, ਗੌਰਵ ਸਲਗੋਤਰਾ, ਬਲਰਾਜ ਗੁਪਤਾ, ਦਿਕਸ਼ਿਤ ਅਰੋੜਾ, ਪੁਨੀਤ ਨਾਰੰਗ, ਜਤਿੰਦਰ ਦੱਤਾ, ਨੀਟੂ ਮਹਾਜਨ, ਰਾਜ ਕੁਮਾਰ, ਸ਼ਾਮ ਸ਼ਰਮਾ, ਮੁਕੇਸ਼ ਕਪੂਰ, ਸੁਭਾਸ਼ ਨਾਰੰਗ, ਸੰਜੀਵ ਮਹਾਜਨ, ਮਨਦੀਪ ਸਿੰਘ ਚਾਵਲਾ, ਰਾਜੀਵ ਮਹਾਜਨ, ਅਨਿਲ ਸਾਹਨੀ, ਪੁਨੀਸ਼ ਮਦਾਨ, ਲੋਕੇਸ਼ ਦੇਵ ਤੇ ਅਸ਼ੋਕ ਕਤਿਆਲ ਸ਼ਾਮਲ ਹੋਏ।