ਸੰਘਣੀ ਧੁੰਦ ਕਾਰਨ ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਲੇਟ
ਕੋਹਰੇ ਕਾਰਨ ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਲੇਟ, ਯਾਤਰੀ ਪ੍ਰੇਸ਼ਾਨ
Publish Date: Thu, 08 Jan 2026 08:53 PM (IST)
Updated Date: Thu, 08 Jan 2026 08:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਘਣੀ ਧੁੰਦ ਕਾਰਨ ਲਗਾਤਾਰ ਰੇਲ ਗੱਡੀਆਂ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਸਮੇਂ ’ਤੇ ਰੇਲ ਗੱਡੀਆਂ ਨਾ ਮਿਲਣ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਪਹਿਲਾਂ ਹੀ 22 ਰੇਲ ਗੱਡੀਆਂ ਰੱਦ ਚੱਲ ਰਹੀਆਂ ਹਨ ਤੇ ਜੋ ਗੱਡੀਆਂ ਚੱਲ ਰਹੀਆਂ ਹਨ, ਉਹ ਵੀ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਨਾਲ ਯਾਤਰੀਆਂ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਹੋਰ ਵੱਧ ਰਹੀਆਂ ਹਨ। ਦੇਰੀ ਨਾਲ ਪੁੱਜਣ ਵਾਲੀਆਂ ਰੇਲ ਗੱਡੀਆਂ ’ਚ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਸਵਾ ਪੰਜ ਘੰਟੇ, ਕਰਮਭੂਮੀ ਐਕਸਪ੍ਰੈੱਸ ਸਵਾ ਤਿੰਨ ਘੰਟੇ, ਸੱਚਖੰਡ ਐਕਸਪ੍ਰੈੱਸ ਤਿੰਨ ਘੰਟੇ, ਗੋਲਡਨ ਟੈਂਪਲ ਐਕਸਪ੍ਰੈੱਸ ਦੋ ਘੰਟੇ, ਦੇਹਰਾਦੂਨ–ਅੰਮ੍ਰਿਤਸਰ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ ਪੌਣੇ ਦੋ ਘੰਟੇ, ਅਕਾਲ ਤਖ਼ਤ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ ਇਕ ਘੰਟਾ, ਸ਼ਾਨ-ਏ-ਪੰਜਾਬ ਐਕਸਪ੍ਰੈਸ ਪੌਣਾ ਘੰਟਾ, ਸਰਬੱਤ ਦਾ ਭਲਾ ਐਕਸਪ੍ਰੈੱਸ, ਸੰਭਲਪੁਰ ਐਕਸਪ੍ਰੈੱਸ, ਹਾਵੜਾ–ਅੰਮ੍ਰਿਤਸਰ ਮੇਲ ਤੇ ਲੁਧਿਆਣਾ-ਛੇਹਰਟਾ ਮੇਮੂ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ। ----------------------- ਇਹ ਰੇਲ ਗੱਡੀਆਂ ਰੱਦ ਹਨ ਦੁਰਗਿਆਨਾ ਐਕਸਪ੍ਰੈੱਸ (12357 ਤੇ 12358) 28 ਫਰਵਰੀ ਤੱਕ, ਜਲੰਧਰ ਇੰਟਰਸਿਟੀ ਐਕਸਪ੍ਰੈੱਸ (14681 ਤੇ 14682) 1 ਮਾਰਚ ਤੱਕ, ਲਾਲਕੁੰਆਂ–ਅੰਮ੍ਰਿਤਸਰ ਐਕਸਪ੍ਰੈੱਸ (14615 ਤੇ 14616) 28 ਜਨਵਰੀ ਤੱਕ, ਜਨਸੇਵਾ ਐਕਸਪ੍ਰੈੱਸ (14617 ਤੇ 14618) 2 ਮਾਰਚ ਤੱਕ, ਕਾਲਕਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈੱਸ (14503 ਤੇ 14504) 28 ਫਰਵਰੀ ਤੱਕ, ਯੋਗ ਨਗਰੀ-ਜੰਮੂਤਵੀ ਐਕਸਪ੍ਰੈੱਸ (14606 ਤੇ 14605) 22 ਫਰਵਰੀ ਤੱਕ, ਨੰਗਲ ਡੈਮ ਐਕਸਪ੍ਰੈੱਸ (14505 ਤੇ 14506), ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ (14541 ਤੇ 14542) 28 ਫਰਵਰੀ ਤੱਕ, ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ (19611 ਤੇ 19614) 1 ਮਾਰਚ ਤੱਕ, ਅਕਾਲ ਤਖ਼ਤ ਐਕਸਪ੍ਰੈੱਸ (12317 ਤੇ 12318) ਤੇ ਗਰੀਬ ਰਥ ਐਕਸਪ੍ਰੈੱਸ (12207 ਤੇ 12208) 24 ਫਰਵਰੀ ਤੱਕ ਰੱਦ ਹਨ।