ਮਸ਼ੀਨੈਕਸ ਪਰਦਰਸ਼ਨੀ ਦੌਰਾਨ ਮਹਿੰਦਰਾ ਜਨਰੇਟਰ ਨੂੰ ਮਿਲਿਆ ਭਰਵਾਂ ਹੁੰਗਾਰਾ
ਮਸ਼ੀਨੈਕਸ ਪਰਦਰਸ਼ਨੀ ਦੌਰਾਨ ਮਹਿੰਦਰਾ ਜਨਰੇਟਰ ਨੂੰ ਮਿਲਿਆ ਭਰਵਾਂ ਹੁੰਗਾਰਾ
Publish Date: Sun, 18 Jan 2026 08:59 PM (IST)
Updated Date: Mon, 19 Jan 2026 04:21 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਾਣਾ ਮੰਡੀ ਵਿੱਚ ਲਾਈ ਗਈ ਤਿੰਨ ਦਿਨਾਂ ਮਸ਼ੀਨੈਕਸ ਪਰਦਰਸ਼ਨੀ ਦੌਰਾਨ ਡੀਜ਼ਲ ਪਾਵਰ ਸਲਿਊਸ਼ਨਜ਼ ਵੱਲੋਂ ਮਹਿੰਦਰਾ ਕੰਪਨੀ ਦੇ ਪਾਵਰੋਲ ਨੂੰ ਵਧੀਆ ਹੁੰਗਾਰਾ ਮਿਲਿਆ। ਪ੍ਰਦਰਸ਼ਨੀ ਦੇਖਣ ਪਹੁੰਚੇ ਲੋਕਾਂ ਨੇ ਪਾਵਰੋਲ ਜਨਰੇਟਰ ਵਿੱਚ ਕਾਫ਼ੀ ਰੁਚੀ ਦਿਖਾਈ ਅਤੇ ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਜਾਣਕਾਰੀ ਦਿੰਦਿਆਂ ਡੀਜ਼ਲ ਪਾਵਰ ਸਲਿਊਸ਼ਨਜ਼ ਦੇ ਮਾਲਕ ਬਲਦੇਵ ਰਾਜ ਨੇ ਦੱਸਿਆ ਕਿ ਮਹਿੰਦਰਾ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਪਾਵਰੋਲ ਜਨਰੇਟਰ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਦਰਸ਼ਨੀ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਜਨਰੇਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁਛਿਆ। ਉਨ੍ਹਾਂ ਦੱਸਿਆ ਕਿ ਮਹਿੰਦਰਾ ਕੰਪਨੀ ਵੱਲੋਂ ਤਿਆਰ ਕੀਤੇ ਜਾਂਦੇ ਜਨਰੇਟਰ ਸਰਕਾਰ ਵੱਲੋਂ ਪ੍ਰਦੂਸ਼ਣ ਸਬੰਧੀ ਨਿਰਧਾਰਤ ਮਾਪਦੰਡਾਂ ਮੁਤਾਬਕ ਹਨ। ਇਹ ਡੀਜ਼ਲ ਦੀ ਘੱਟ ਖਪਤ ਕਰਦੇ ਹਨ। ਬਲਦੇਵ ਰਾਜ ਨੇ ਦੱਸਿਆ ਕਿ ਕਾਫ਼ੀ ਲੋਕਾਂ ਨੇ ਜਨਰੇਟਰ ਖਰੀਦਣ ਲਈ ਹੁੰਗਾਰਾ ਭਰਿਆ। ਇਸ ਮੌਕੇ ਕੰਪਨੀ ਵੱਲੋਂ ਸੇਲ ਐਗਜੀਕਿਊਟਿਵ ਵਿਸ਼ਾਲ, ਸਰਵਿਸ ਮੈਨੇਜਰ ਨਦੀਮ, ਆਫਿਸ ਮੈਨੇਜਰ ਰਣਜੀਤ ਕੌਰ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।